ਵਿਦਿਆਰਥਣ ਵੈਸ਼ਣਵੀ ਨੇ ਬਾਰ੍ਹਵੀਂ ਦੀ ਪ੍ਰੀਖਿਆ ’ਚ ਕੀਤੇ 97.4 ਫ਼ੀਸਦੀ ਅੰਕ ਹਾਸਿਲ

ਫ਼ਿਰੋਜ਼ਪੁਰ, 13 ਮਈ (ਲਖਵਿੰਦਰ ਸਿੰਘ)-ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਦਾਸ ਐਂਡ ਬਰਾਊਨ ਵਰਲਡ ਸਕੂਲ ਦੀ ਹਿਊਮੈਨਿਟੀ ਗਰੁੱਪ ਦੀ ਵਿਦਿਆਰਥਣ ਵੈਸ਼ਣਵੀ ਨੇ 97.4 ਅੰਕਾਂ ਨਾਲ ਉੱਚ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਰੂਚੀ ਪਾਂਡੇ ਨੇ ਦੱਸਿਆ ਕਿ ਹਿਊਮੈਨਿਟੀ ਗਰੁੱਪ ਦੀ ਵਿਦਿਆਰਥਣ ਵੈਸ਼ਣਵੀ ਨੇ 97.4 ਫ਼ੀਸਦੀ ਅੰਕਾਂ ਨਾਲ ਸਕੂਲ ਵਿਚ ਪਹਿਲਾ, ਕਾਮਰਸ ’ਚ ਸ਼ੁੱਭਦੀਪ ਕੌਰ ਨੇ 97.2 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਹਿਊਮੈਨਿਟੀ ਗਰੁੱਪ ਦੀ ਪ੍ਰਾਚੀ ਬਹਿਲ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚ ਤੀਸਰਾ ਸਥਾਨ ਹਾਸਿਲ ਕੀਤਾ।