ਕਸਬਾ ਕੋਟ ਈਸੇ ਖਾਂ ਦੇ ਇਕ ਘਰ 'ਚ ਲੱਗੀ ਅੱਗ
ਕੋਟ ਈਸੇ ਖਾਂ, 17 ਮਈ (ਗੁਰਮੀਤ ਸਿੰਘ ਖਾਲਸਾ)-ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿਚ ਰਿਹਾਇਸ਼ੀ ਖੇਤਰ ਅੰਦਰ ਇਕ ਘਰ ਵਿਚ ਕੈਮੀਕਲ ਬਣਾਉਣ ਵਾਲੀ ਜਗ੍ਹਾ ਉਤੇ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਸ਼ਾਮ 6 ਵਜੇ ਦੇ ਕਰੀਬ ਵਾਪਰੀ ਤੇ ਖਬਰ ਭੇਜਣ ਤੱਕ ਅੱਗ ਲੱਗੀ ਹੋਈ ਸੀ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਚਾਰ ਗੱਡੀਆਂ ਮੌਕੇ ਉਤੇ ਪਹੁੰਚ ਚੁੱਕੀਆਂ ਸਨ। ਅੱਗ ਬੁਝਾਈ ਜਾ ਰਹੀ ਸੀ ਤੇ ਕੈਮੀਕਲ ਨੂੰ ਅੱਗ ਜ਼ਿਆਦਾ ਲੱਗੀ ਹੋਣ ਕਰਕੇ ਅਜੇ ਤੱਕ ਫਾਇਰ ਬ੍ਰਿਗੇਡ ਵਾਲੇ ਆਪਣਾ ਕੰਮ ਕਰ ਰਹੇ ਸਨ ਤੇ ਲੋਕਾਂ ਦੀ ਵੱਡੀ ਭੀੜ ਵੀ ਉਥੇ ਇਕੱਠੀ ਹੋਈ ਸੀ। ਚਾਰ ਕਾਰਾਂ ਤੇ ਇਕ ਐਕਟਿਵਾ ਵੀ ਸੜ ਕੇ ਸੁਆਹ ਹੋ ਗਈ ਤੇ ਇਕ ਘਰ ਦੇ ਅੰਦਰ ਵੀ ਅੱਗ ਪੁੱਜ ਗਈ।