JALANDHAR WEATHER

ਰੈੱਡ ਅਲਰਟ ਜਾਰੀ ਹੋਣ ਕਰਕੇ ਡੀ.ਐਸ.ਪੀ. ਨੇ ਕੀਤੀ ਨਾਕੇਬੰਦੀ

ਗੁਰੂਹਰਸਹਾਏ, 17 ਮਈ (ਕਪਿਲ ਕੰਧਾਰੀ)-ਜ਼ਿਲ੍ਹੇ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਵਲੋਂ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਸੀਨੀਅਰ ਅਧਿਕਾਰੀ ਵੀ ਨਾਕਿਆਂ 'ਤੇ ਖੁਦ ਤਾਇਨਾਤ ਹਨ ਅਤੇ ਹਰ ਇਕ ਗੱਡੀ ਨੂੰ ਰੋਕ-ਰੋਕ ਕੇ ਬੜੀ ਬਾਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਗੁਰੂਹਰਸਹਾਏ ਦੇ ਡੀ. ਐਸ. ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਇਹ ਨਾਕਾਬੰਦੀ ਉੱਚ ਅਧਿਕਾਰੀਆਂ ਵਲੋਂ ਆਈਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ ਹੈ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਇਹ ਨਾਕੇਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ੇ ਅਤੇ ਅਪਰਾਧ ਉਤੇ ਠੱਲ੍ਹ ਪਾਉਣਾ ਹੈ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਪਿੰਡ ਟੀਲੂ ਅਰਾਈਂ ਅਤੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਉਤੇ ਵੱਖ-ਵੱਖ ਜਗ੍ਹਾ ਉਤੇ ਨਾਕੇਬੰਦੀ ਕੀਤੀ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ