ਬੀ.ਐਸ.ਐਫ. ਵਲੋਂ ਸ਼ਾਮ 4 ਵਜੇ ਸੈਲਾਨੀਆਂ ਨੂੰ ਦਰਸ਼ਕ ਗੈਲਰੀ ਵੱਲ ਜਾਣ ਦੀ ਦਿੱਤੀ ਇਜਾਜ਼ਤ

ਅਟਾਰੀ (ਅੰਮ੍ਰਿਤਸਰ), 20 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਸੀਮਾ ਸੁਰੱਖਿਆ ਬਲ ਅਟਾਰੀ ਸਰਹੱਦ ਵਲੋਂ ਇੰਟੀਗਰੇਟਿਡ ਚੈੱਕ ਪੋਸਟ ਦੇ ਬਾਹਰੋਂ ਸੈਲਾਨੀਆਂ ਨੂੰ ਸ਼ਾਮ 4 ਵਜੇ ਦਰਸ਼ਕ ਗੈਲਰੀ ਵੱਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਟਾਰੀ ਸਰਹੱਦ ਉਤੇ ਸਥਿਤ ਸਰਕਾਰੀ ਪਾਰਕ ਵੱਲ ਵੀ ਸੈਲਾਨੀਆਂ ਦੀਆਂ ਗੱਡੀਆਂ ਜਾ ਰਹੀਆਂ ਹਨ ਜੋ ਪਹਿਲਾਂ ਵਾਲੇ ਰਸਤੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਰਵਾਨਾ ਹੋ ਰਹੀਆਂ ਹਨ। ਡੀ.ਆਈ.ਜੀ. ਬੀ.ਐਸ.ਐਫ. ਸੈਕਟਰ ਹੈੱਡ ਕੁਆਰਟਰ ਖਾਸਾ ਅੰਮ੍ਰਿਤਸਰ ਅਤੇ ਪੀ.ਐਚ.ਜੀ. ਵਲੋਂ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਬੀ.ਐਸ.ਐਫ. ਵਲੋਂ ਬਾਰੀਕੀ ਨਾਲ ਯਾਤਰੀਆਂ ਦੀ ਤਲਾਸ਼ੀ ਕਰਕੇ ਦਰਸ਼ਕ ਗੈਲਰੀ ਵੱਲ ਜਾਣ ਦਿੱਤਾ ਜਾ ਰਿਹਾ ਹੈ।