23 ਮਈ ਨੂੰ ਕਪੂਰਥਲਾ ਸਬ ਡਵੀਜ਼ਨ ਵਿਚ ਹੋਵੇਗੀ ਛੁੱਟੀ -ਡੀ.ਸੀ.

ਕਪੂਰਥਲਾ, 21 ਮਈ (ਅਮਰਜੀਤ ਕੋਮਲ)- ਪੰਜਾਬ ਸਰਕਾਰ ਵਲੋਂ ਮਾਤਾ ਭੱਦਰਕਾਲੀ ਦੇ ਪਿੰਡ ਸ਼ੇਖੂਪੁਰ ਵਿਚ ਹੋਣ ਵਾਲੇ 78ਵੇਂ ਇਤਿਹਾਸਕ ਮੇਲੇ ’ਤੇ 23 ਮਈ ਦਿਨ ਸ਼ੁੱਕਰਵਾਰ ਨੂੰ ਕਪੂਰਥਲਾ ਸਬ ਡਵੀਜ਼ਨ ਵਿਚ ਪੈਂਦੇ ਸਰਕਾਰੀ ਅਦਾਰਿਆਂ, ਨਿਗਮ, ਬੋਰਡਾਂ, ਵਿੱਦਿਅਕ ਅਦਾਰਿਆਂ ਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਛੁੱਟੀ ਸੰਬੰਧੀ ਪੰਜਾਬ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਅਦਾਰਿਆਂ ਵਿਚ ਪੇਪਰ ਹੋ ਰਹੇ ਹਨ, ਉਨ੍ਹਾਂ ਅਦਾਰਿਆਂ ਵਿਚ ਇਹ ਛੁੱਟੀ ਨਹੀਂ ਹੋਵੇਗੀ।