JALANDHAR WEATHER

ਮਾਮਲਾ ਮਯੰਕ ਗੋਲੀਕਾਂਡ ਦਾ : ਮਾਸਟਰਮਾਈਂਡ ਭਾਨੂੰ ਪ੍ਰਤਾਪ ਬੈਂਗਲੁਰੂ ਤੋਂ ਗ੍ਰਿਫਤਾਰ

ਪਠਾਨਕੋਟ, 21 ਮਈ (ਵਿਨੋਦ)-ਪਠਾਨਕੋਟ ਵਿਚ ਦਿਨ-ਦਿਹਾੜੇ ਫਾਇਨਾਂਸਰ ਮਯੰਕ ਮਹਾਜਨ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਕੇਸ ਦੇ ਮਾਸਟਰਮਾਈਂਡ ਭਾਨੂੰ ਪ੍ਰਤਾਪ ਨੂੰ ਪਠਾਨਕੋਟ ਪੁਲਿਸ ਵਲੋਂ ਤੇਲਗਾਨਾ ਪੁਲਿਸ ਦੀ ਮਦਦ ਨਾਲ ਬੈਂਗਲੁਰੂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਯੰਕ ਮਹਾਜਨ 17 ਮਈ ਨੂੰ ਆਪਣੇ ਦੋਸਤ ਰਕੇਸ਼ ਕੁਮਾਰ ਨਾਲ ਸੁਜਾਨਪੁਰ ਤੋਂ ਬੈਂਕ ਖਾਤਾ ਖੋਲ੍ਹ ਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਸਵੇਰੇ 11.10 ਵਜੇ ਏਅਰਫੋਰਸ ਸਟੇਸ਼ਨ ਨੇੜੇ ਓਵਰਬ੍ਰਿਜ ਲਾਗੇ ਮੋਟਰਸਾਈਕਲ ਸਵਾਰ ਪਿੱਛੇ ਦੋ ਲੋਕ ਉਸ ਨੇੜੇ ਆਏ ਤੇ ਸੰਜੀਵ ਕੁਮਾਰ ਉਰਫ ਬੰਟੀ ਉਰਫ ਫੌਜੀ ਨੇ ਮਯੰਕ ਦੇ ਸਿਰ ਵਿਚ ਗੋਲੀ ਮਾਰੀ, ਜਿਸ ਉਤੇ ਪੁਲਿਸ ਵਲੋਂ ਸੰਜੀਵ ਕੁਮਾਰ ਉਰਫ ਬੰਟੀ ਅਤੇ ਉਸ ਨੂੰ ਪਨਾਹ ਦੇਣ ਵਾਲੇ ਉਸ ਦੇ ਚਚੇਰੇ ਭਾਈ ਵਰੁਣ ਠਾਕੁਰ ਪੁੱਤਰ ਵਿਜੇ ਕੁਮਾਰ ਵਾਸੀ ਭਟੋਆ ਦੀਨਾਨਗਰ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਵਾਰਦਾਤ ਦਾ ਮਾਸਟਰਮਾਈਂਡ ਭਾਨੂੰ ਪ੍ਰਤਾਪ ਹੈ ਜੋ ਕਿ ਮਹਿਤਾਬਪੁਰ ਕਠੂਆ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ, ਜਿਸ ਨੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਇਸ ਕੰਮ ਲਈ ਚੁਣਿਆ ਸੀ ਅਤੇ ਉਸਨੇ ਅੱਗੇ ਸੰਜੀਵ ਕੁਮਾਰ ਉਰਫ ਬੰਟੀ ਉਰਫ ਫੌਜੀ ਅਤੇ ਜਤਿੰਦਰ ਕੁਮਾਰ ਉਰਫ ਲੱਟੂ ਤੋਂ ਵਾਰਦਾਤ ਕਰਵਾਈ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਪੁਲਿਸ ਵਲੋਂ ਮਾਸਟਰਮਾਈਂਡ ਭਾਨੂੰ ਪ੍ਰਤਾਪ ਦਾ ਪਿੱਛਾ ਕਰਦੇ ਹੋਏ ਪੁਲਿਸ ਰਾਜਸਥਾਨ ਜੈਪੁਰ ਪਹੁੰਚੀ, ਜਿਥੋਂ ਭਾਨੂੰ ਪ੍ਰਤਾਪ ਜਹਾਜ਼ ਰਾਹੀਂ ਅੱਗੇ ਬੈਂਗਲੁਰੂ ਤੇਲਗਾਨਾ ਵਿਚ ਚਲਾ ਗਿਆ। ਤੇਲਗਾਨਾ ਪੁਲਿਸ ਦੀ ਮਦਦ ਨਾਲ ਭਾਨੂੰ ਪ੍ਰਤਾਪ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤੇਲਗਾਨਾ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਲੈ ਕੇ ਪਠਾਨਕੋਟ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਠਾਨਕੋਟ ਲਿਆ ਕੇ ਪੁਲਿਸ ਵਲੋਂ ਪੁੱਛਗਿੱਸ਼ ਕਰਕੇ ਇਸ ਕੇਸ ਦੀ ਤਹਿ ਤੱਕ ਜਾਇਆ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ