ਹਰੀਕੇ ਪੰਛੀ ਰੱਖ 'ਚ ਲੱਗੀ ਭਿਆਨਕ ਅੱਗ
ਹਰੀਕੇ ਪੱਤਣ, 21 ਮਈ (ਸੰਜੀਵ ਕੁੰਦਰਾ)-ਹਰੀਕੇ ਪੰਛੀ ਰੱਖ ਵਿਚ ਅੱਜ ਦੇਰ ਸ਼ਾਮ ਅੱਗ ਲੱਗ ਗਈ।ਅੱਗ ਇੰਨੀ ਭਿਆਨਕ ਹੈ ਕਿ ਹਰੀਕੇ ਪੰਛੀ ਰੱਖ ਤੋਂ ਕਈ ਕਿਲੋਮੀਟਰ ਦੂਰ ਤੱਕ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਇਸ ਅੱਗ ਕਾਰਨ ਪੰਛੀ ਰੱਖ ਵਿਚ ਰਹਿੰਦੇ ਜੀਵ ਜੰਤੂਆਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਅੱਗ ਹਰੀਕੇ ਪੰਛੀ ਰੱਖ ਦੇ ਮਰੜ ਖੇਤਰ ਤੋਂ ਸ਼ੁਰੂ ਹੋਈ ਅਤੇ ਦਰਜਨਾਂ ਏਕੜ ਰਕਬੇ ਨੂੰ ਆਪਣੀ ਲਪੇਟ ਵਿਚ ਲੈ ਕੇ ਹੋਰ ਅੱਗੇ ਵਧ ਰਹੀ ਹੈ।