ਫਰੀਦਕੋਟ : ਬੰਦ ਪਈ ਸ਼ੂਗਰ ਮਿੱਲ 'ਚ ਲੱਗੇ ਸਰਕੰਡਿਆਂ ਨੂੰ ਲੱਗੀ ਅੱਗ
ਫਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਫਰੀਦਕੋਟ ਦੀ ਬੰਦ ਪਈ ਸ਼ੂਗਰ ਮਿੱਲ ਵਿਚ ਲੱਗੇ ਉੱਚੇ-ਉੱਚੇ ਸਰਕੰਡਿਆਂ ਨੂੰ ਭਿਆਨਕ ਅੱਗ ਲੱਗ ਗਈ ਜੋ ਕਿ ਦੇਖਦੇ ਹੀ ਦੇਖਦੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਤੱਕ ਫੈਲ ਗਈ, ਜਿਸ ਦੇ ਚਲਦੇ ਇਕ ਵਾਰ ਫਰੀਦਕੋਟ-ਕੋਟਕਪੂਰਾ ਸੜਕ ਨੂੰ ਬੰਦ ਕਰਨਾ ਪਿਆ। ਸੜਕੀ ਟਰੈਫਿਕ ਨੂੰ ਰੋਕ ਕੇ ਅੱਗ ਨੂੰ ਬੁਝਾਉਣ ਦੀ ਕੀਤੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਹਾਇਸ਼ੀ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।