ਮਾਸਕੋ 'ਚ ਭਾਰਤੀ ਦੂਤਾਵਾਸ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ

ਨਵੀਂ ਦਿੱਲੀ, 24 ਮਈ-ਸੰਸਦ ਮੈਂਬਰ ਕਨੀਮੋਝੀ ਕਰੁਣਾਨਿਧੀ(ਡੀ.ਐਮ.ਕੇ.), ਰਾਜੀਵ ਰਾਏ (ਸਪਾ), ਕੈਪਟਨ ਬ੍ਰਿਜੇਸ਼ ਚੌਟਾ (ਭਾਜਪਾ), ਪ੍ਰੇਮ ਚੰਦ ਗੁਪਤਾ (ਆਰ.ਜੇ.ਡੀ.), ਡਾ. ਅਸ਼ੋਕ ਕੁਮਾਰ ਮਿੱਤਲ (ਆਪ) ਅਤੇ ਸਾਬਕਾ ਰਾਜਦੂਤ ਮਨਜੀਵ ਐਸ. ਪੁਰੀ ਸਮੇਤ ਇਕ ਵਫ਼ਦ ਨੇ ਮਾਸਕੋ ਵਿਚ ਭਾਰਤੀ ਦੂਤਾਵਾਸ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਰੂਸੀ ਸੰਘ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ।