ਗੁਰੂਹਰਸਹਾਏ 'ਚ ਤੇਜ਼ ਹਨੇਰੀ ਤੋਂ ਬਾਅਦ ਮੀਂਹ ਸ਼ੁਰੂ

ਗੁਰੂਹਰਸਹਾਏ, 24 ਮਈ (ਕਪਿਲ ਕੰਧਾਰੀ)-ਅੱਜ ਸ਼ਾਮ 6:30 ਵਜੇ ਦੇ ਕਰੀਬ ਮੌਸਮ ਵਿਚ ਅਚਾਨਕ ਬਦਲਾਅ ਆ ਗਿਆ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅਚਾਨਕ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਅਤੇ ਇਕਦਮ ਤੇਜ਼ ਹਨੇਰੀ ਆਉਣ ਤੋਂ ਬਾਅਦ ਹੁਣ ਮੀਂਹ ਸ਼ੁਰੂ ਹੋ ਗਿਆ।