JALANDHAR WEATHER

ਤੇਜ਼ ਹਨ੍ਹੇਰੀ ਤੇ ਬਰਸਾਤ ਕਾਰਨ ਬੱਸ ਸਟੈਂਡ ਨੇੜੇ ਬਣੀ ਮਾਰਕੀਟ ਦੀਆਂ ਦੁਕਾਨਾਂ ਦਾ ਬਨੇਰਾ ਡਿੱਗਾ

 ਕਪੂਰਥਲਾ,  24 ਮਈ (ਅਮਰਜੀਤ ਸਿੰਘ ਸਡਾਨਾ, ਅਮਨਜੋਤ ਸਿੰਘ ਵਾਲੀਆ) - ਅੱਜ ਸ਼ਾਮ ਦੇ ਸਮੇਂ ਆਈ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ 'ਤੇ ਜਿੱਥੇ ਰੁੱਖ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ, ਉੱਥੇ ਨਾਲ ਹੀ ਕੁਝ ਬਿਜਲੀ ਦੇ ਖੰਭੇ ਟੇਢੇ ਹੋ ਜਾਣ ਕਾਰਨ ਅਤੇ ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ । ਤੇਜ਼ ਹਨ੍ਹੇਰੀ ਤੇ ਬਾਰਿਸ਼ ਦੇ ਚੱਲਦਿਆਂ ਬੱਸ ਸਟੈਂਡ ਨੇੜੇ ਸਥਿਤ ਰੈੱਡ ਕਰਾਸ ਭਵਨ ਦੇ ਸਾਹਮਣੇ ਪੱਡਾ ਮਾਰਕੀਟ ਵਿਖੇ ਮਨਮੀਤ ਪ੍ਰਿਟਿੰਗ ਪ੍ਰੈੱਸ, ਡਾ. ਧੀਰ ਹੋਮਿਓਪੈਥਿਕ ਕਲੀਨਿਕ ਤੇ ਉਸ ਦੇ ਨਾਲ ਲੱਗਦੀਆਂ ਇਕ ਦੋ ਦੁਕਾਨਾਂ ਦੇ ਬਨੇਰੇ ਸੜਕ ਵਿਚ ਡਿਗ ਗਏ, ਜਿਸ ਕਾਰਨ ਦੁਕਾਨਾਂ ਦੇ ਬਾਹਰ ਆਏ ਮਰੀਜ਼ ਅਤੇ ਹੋਰ ਗ੍ਰਾਹਕਾਂ ਦੀਆਂ ਖੜ੍ਹੀਆਂ 6 ਸਕੂਟਰੀਆਂ ਮਲਬੇ ਹੇਠਾਂ ਆ ਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ । ਇਸ ਤੋਂ ਇਲਾਵਾ ਸਿਵਲ ਹਸਪਤਾਲ, ਡੀ.ਸੀ. ਚੌਂਕ ਨੇੜੇ ਮਿਲਟਰੀ ਕੰਟੀਨ ਦੇ ਬਾਹਰ ਵੀ ਰੁੱਖਾਂ ਦੇ ਕੁੱਝ ਹਿੱਸੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਫ਼ੌਜ ਦੇ ਇਲਾਕੇ ਨਾਲ ਲੱਗਦੀ ਕੰਧ ਦਾ ਵੀ ਕੁੱਝ ਹਿੱਸਾ ਬਰਸਾਤ ਕਾਰਨ ਡਿਗ ਗਿਆ ।ਇਸ ਤੋਂ ਇਲਾਵਾ ਜਲੰਧਰ ਬਾਈਪਾਸ ਚੌਂਕ ਵਿਖੇ ਇਸ਼ਤਿਹਾਰਾਂ ਦੀ ਮਸ਼ਹੂਰੀ ਲਈ ਲਗਾਇਆ ਗਿਆ ਯੂਨੀਪੋਲ ਵੀ ਸੜਕ ਵਿਚ ਆ ਡਿੱਗਾ ਅਤੇ ਸ਼ਾਲੀਮਾਰ ਬਾਗ ਤੋਂ ਜਲੋਖਾਨਾ ਨੂੰ ਜਾਂਦੀ ਸੜਕ 'ਤੇ ਇਕ ਮੋਬਾਈਲਾਂ ਦੀ ਦੁਕਾਨ ਦਾ ਬਨੇਰਾ ਅਤੇ ਸਾਈਨ ਬੋਰਡ ਡਿੱਗਣ ਕਾਰਨ ਹੇਠਾਂ ਖੜੀਆਂ ਸਕੂਟਰੀਆਂ ਵੀ ਮਲਬੇ ਹੇਠ ਆ ਕੇ ਨੁਕਸਾਨੀਆਂ ਗਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ