ਡਾ. ਐਸ.ਕੇ. ਮਿਸ਼ਰਾ ਸਰਦਾਰ ਬੇਅੰਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਦੇ ਉਪ ਚਾਂਸਲਰ ਬਣੇ

ਕਪੂਰਥਲਾ, 24 ਮਈ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਨੂੰ ਸਰਦਾਰ ਬੇਅੰਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਗੁਰਦਾਸਪੁਰ ਦਾ ਉਪ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਥੇ ਵਰਨਣਯੋਗ ਹੈ ਕਿ ਡਾ. ਮਿਸ਼ਰਾ ਇਸ ਤੋਂ ਪਹਿਲਾਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਡਾਇਰੈਕਟਰ ਆਈ. ਕਿਊ.ਏ.ਸੀ. ਹੈੱਡ ਸੈਂਟਰ ਫ਼ਾਰ ਐਗਜ਼ੀਕਿਊਟਿਵ ਐਜੂਕੇਸ਼ਨ, ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ ਜਲੰਧਰ ਦੇ ਰਜਿਸਟਰਾਰ ਤੋਂ ਇਲਾਵਾ ਹੋਰ ਕਈ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਆਈ.ਆਈ.ਐਮ. ਬੰਗਲੌਰ ਤੇ ਸਾਈਰਾਕਿਊਜ਼ ਯੂਨੀਵਰਸਿਟੀ ਨਿਊਯਾਰਕ ਦੇ ਸਾਬਕਾ ਵਿਦਿਆਰਥੀ ਡਾ. ਆਰ.ਕੇ. ਮਿਸ਼ਰਾ ਮੈਨੇਜਮੈਂਟ ਵਿਚ ਐਮ.ਬੀ.ਏ. ਤੇ ਪੀ.ਐਚ.ਡੀ. ਹਨ ਅਤੇ ਉਨ੍ਹਾਂ ਦਾ ਅਕਾਦਮਿਕ ਪ੍ਰਸ਼ਾਸਨ, ਵਿੱਦਿਅਕ ਯੋਜਨਾਬੰਦੀ ਅਤੇ ਪ੍ਰਬੰਧਨ ਮਨੁੱਖੀ ਸਰੋਤ ਪ੍ਰਬੰਧਨ, ਜਨਤਕ ਨੀਤੀ, ਹੁਨਰ ਵਿਕਾਸ, ਖੋਜ ਅਤੇ ਸਲਾਹਕਾਰ ਆਦਿ ਖੇਤਰਾਂ ਵਿਚ 25 ਸਾਲ ਤੋਂ ਵੱਧ ਦਾ ਤਜਰਬਾ ਹੈ ਤੇ ਉਨ੍ਹਾਂ ਦੇ ਖੋਜ ਲੇਖ ਕਿਤਾਬਾਂ, ਪੇਟੈਂਟ ਤੇ ਪ੍ਰੋਜੈਕਟ ਪ੍ਰਕਾਸ਼ਿਤ ਹੋ ਚੁੱਕੇ ਹਨ।