JALANDHAR WEATHER

ਸ਼ਹਿਦ ਉਤਪਾਦਨ ਅਤੇ ਨਿਰਯਾਤ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਵਿਚੋਂ ਇਕ ਬਣ ਗਏ ਹਾਂ ਅਸੀਂ - ਪ੍ਰਧਾਨ ਮੰਤਰੀ

 ਨਵੀਂ ਦਿੱਲੀ,. 25 ਮਈ - ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "20 ਮਈ ਨੂੰ 'ਵਿਸ਼ਵ ਮਧੂ-ਮੱਖੀ ਦਿਵਸ' ਵਜੋਂ ਮਨਾਇਆ ਗਿਆ, ਇਕ ਅਜਿਹਾ ਦਿਨ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਸ਼ਹਿਦ ਸਿਰਫ਼ ਮਿਠਾਸ ਨਹੀਂ ਹੈ; ਇਹ ਸਿਹਤ, ਸਵੈ-ਰੁਜ਼ਗਾਰ ਅਤੇ ਸਵੈ-ਨਿਰਭਰਤਾ ਦੀ ਇਕ ਉਦਾਹਰਣ ਵੀ ਹੈ। ਪਿਛਲੇ 11 ਸਾਲਾਂ ਦੌਰਾਨ, ਭਾਰਤ ਵਿੱਚ ਮਧੂ-ਮੱਖੀ ਪਾਲਣ ਵਿਚ ਇੱਕ ਮਿੱਠੀ ਕ੍ਰਾਂਤੀ ਆਈ ਹੈ। 10-11 ਸਾਲ ਪਹਿਲਾਂ। ਭਾਰਤ ਵਿਚ ਸ਼ਹਿਦ ਦਾ ਉਤਪਾਦਨ ਇਕ ਸਾਲ ਵਿਚ ਲਗਭਗ 70-75,000 ਮੀਟ੍ਰਿਕ ਟਨ ਸੀ। ਅੱਜ ਇਹ ਵਧ ਕੇ ਲਗਭਗ 1.25 ਲੱਖ ਮੀਟ੍ਰਿਕ ਟਨ ਹੋ ਗਿਆ ਹੈ, ਜੋ ਕਿ ਸ਼ਹਿਦ ਦੇ ਉਤਪਾਦਨ ਵਿੱਚ ਲਗਭਗ 60% ਦਾ ਵਾਧਾ ਹੈ। ਅਸੀਂ ਸ਼ਹਿਦ ਉਤਪਾਦਨ ਅਤੇ ਨਿਰਯਾਤ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਵਿਚੋਂ ਇਕ ਬਣ ਗਏ ਹਾਂ। ਰਾਸ਼ਟਰੀ ਮਧੂ-ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ' ਨੇ ਇਹ ਸਕਾਰਾਤਮਕ ਪ੍ਰਭਾਵ ਪੈਦਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉੱਤਰ ਪ੍ਰਦੇਸ਼, ਗੁਜਰਾਤ, ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ ਅਤੇ ਅਰੁਣਾਚਲ ਪ੍ਰਦੇਸ਼ ਵਿਚ ਹਜ਼ਾਰਾਂ ਔਰਤਾਂ ਅਤੇ ਨੌਜਵਾਨ ਸ਼ਹਿਦ ਦੇ ਉੱਦਮੀ ਬਣ ਗਏ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ