JALANDHAR WEATHER

ਡਰਾਈਵਰ ਤੋਂ ਤੰਗ ਆ ਕੇ ਕੰਡਕਟਰ ਨੇ ਕੀਤੀ ਖੁਦਕੁਸ਼ੀ

ਲਹਿਰਾਗਾਗਾ, (ਸੰਗਰੂਰ), 28 ਮਈ (ਅਸ਼ੋਕ ਗਰਗ)- ਲਹਿਰਾਗਾਗਾ ਤੋਂ ਚੰਡੀਗੜ੍ਹ ਰੂਟ ’ਤੇ ਚਲਦੀ ਪੀ.ਆਰ.ਟੀ.ਸੀ ਸੰਗਰੂਰ ਡੀਪੂ ਦੀ ਬਸ ਦੇ ਕੰਡਕਟਰ ਨੇ ਆਪਣੇ ਹੀ ਡਰਾਈਵਰ ਤੋਂ ਤੰਗ ਆ ਕੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਪੁੱਤਰ ਜੰਗ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ। ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੱਸ ਦੇ ਡਰਾਈਵਰ ਭਗਵਾਨ ਸਿੰਘ ਅਤੇ ਉਸ ਦੀ ਪਤਨੀ ਵਾਸੀ ਛਾਜਲਾ ਖਿਲਾਫ਼ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਿ੍ਤਕ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਹੈ ਕਿ ਉਸ ਦੇ ਪਤੀ ਨਿਰਮਲ ਸਿੰਘ ਵਲੋਂ ਆਪਣੇ ਹੱਥੀ ਲਿਖਿਆ ਖੁਦਕੁਸ਼ੀ ਕਰਨ ਸੰਬੰਧੀ ਨੋਟ ਵੀ ਮਿਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ