ਅੱਜ ਪੰਜਾਬ ਕਿੰਗਜ਼ ਅਤੇ ਆਰ.ਸੀ.ਬੀ. ਵਿਚਾਲੇ ਹੋਵੇਗਾ ਆਈ.ਪੀ.ਐਲ. ਦਾ ਕੁਆਲੀਫਾਇਰ-1 ਮੈਚ

ਚੰਡੀਗੜ੍ਹ, 29 ਮਈ- ਆਈ.ਪੀ.ਐਲ. 2025 ਦਾ ਕੁਆਲੀਫਾਇਰ-1 ਮੈਚ ਅੱਜ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਈ.ਪੀ.ਐਲ. ਇਤਿਹਾਸ ਵਿਚ ਪਹਿਲੀ ਵਾਰ ਪਲੇਆਫ ਮੈਚ ਵਿਚ ਭਿੜਨਗੀਆਂ। ਦੋਵੇਂ ਟੀਮਾਂ ਸੀਜ਼ਨ ਵਿਚ ਤੀਜੀ ਵਾਰ ਇਕ ਦੂਜੇ ਦੇ ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਜਦੋਂ ਦੋ ਮੈਚ ਖੇਡੇ ਗਏ ਸਨ, ਦੋਵਾਂ ਨੇ ਇਕ-ਇਕ ਜਿੱਤ ਪ੍ਰਾਪਤ ਕੀਤੀ ਸੀ।