ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਮੁਹਾਲੀ, 29 ਮਈ (ਕਪਿਲ ਵਧਵਾ)- ਮੁਹਾਲੀ ਮਿਊਂਸੀਪਲ ਕਾਰਪੋਰੇਸ਼ਨ ਵਿਖੇ ਬਤੌਰ ਸਫ਼ਾਈ ਸੇਵਕ ਵਜੋਂ ਤਾਇਨਾਤ ਇਕ ਨੌਜਵਾਨ ਦੀ ਸੜਕ ਪਾਰ ਕਰਦੇ ਸਮੇਂ ਗੱਡੀ ਨਾਲ ਟੱਕਰ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਨੋਦ ਉਮਰ ਕਰੀਬ 25 ਸਾਲ ਵਜੋਂ ਹੋਈ ਹੈ ਜੋ ਕਿ ਆਪਣੇ ਠੇਕੇਦਾਰ ਨੂੰ ਛੁੱਟੀ ਦੀ ਅਰਜ਼ੀ ਜਮਾਂ ਕਰਵਾ ਕੇ ਵਾਪਿਸ ਜਾ ਰਿਹਾ ਸੀ ਅਤੇ ਇਕ ਵਰਨਾ ਗੱਡੀ ਵਲੋਂ ਟੱਕਰ ਵੱਜਣ ਨਾਲ ਸੈਕਟਰ 78 ਨਜ਼ਦੀਕ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।