ਪਸ਼ੂਆਂ ਦਾ ਡਿੱਗਿਆ ਸ਼ੈਡ, ਮਜ਼ਦੂਰ ਦੀ ਮੌਤ

ਰੂੜੇਕੇ ਕਲਾਂ (ਬਰਨਾਲਾ), 31 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਪਿੰਡ ਰੂੜੇਕੇ ਕਲਾਂ ਵਿਖੇ ਪਸ਼ੂਆਂ ਦਾ ਸ਼ੈੱਡ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਕਿਸਾਨ ਕੁਲਦੀਪ ਸਿੰਘ ਦੇ ਘਰ ਪਸ਼ੂਆਂ ਲਈ ਸ਼ੈੱਡ ਬਣਾਇਆ ਗਿਆ ਸੀ, ਜਿਸ ’ਤੇ ਕਿ ਮਿਸਤਰੀ ਵਲੋਂ ਫਰਸ਼ ਬਣਾਇਆ ਜਾ ਰਿਹਾ ਸੀ। ਅਚਾਨਕ ਹੀ ਪਸ਼ੂਆਂ ਦਾ ਸ਼ੈੱਡ ਡਿੱਗ ਗਿਆ, ਜਿਸ ਕਾਰਨ ਉਸ ਨਾਲ ਕੰਮ ਕਰਦੇ ਮਜ਼ਦੂਰ ਗੁਰਮੇਲ ਸਿੰਘ 42 ਸਾਲ ਪੁੱਤਰ ਬੰਤ ਸਿੰਘ ਵਾਸੀ ਰੂੜੇਕੇ ਕਲਾਂ ਦੀ ਮੌਤ ਹੋ ਗਈ। ਪੀੜ੍ਹਤ ਕਿਸਾਨ ਦੇ ਦੋ ਪਸ਼ੂਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜਖ਼ਮੀ ਹੋ ਗਏ।