ਹਿੰਦੂਆਂ 'ਤੇ ਕਥਿਤ ਹਮਲੇ ਤੇ ਵਰਕਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਹੜਤਾਲ ਦਾ ਦਿੱਤਾ ਸੱਦਾ

ਸਿਲੀਗੁੜੀ (ਪੱਛਮੀ ਬੰਗਾਲ) , 1 ਜੂਨ - ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮਤੀਗਰਾ ਖੇਤਰ ਵਿਚ ਹਿੰਦੂਆਂ ਅਤੇ ਵਪਾਰਕ ਅਦਾਰਿਆਂ 'ਤੇ ਕਥਿਤ ਹਮਲਿਆਂ ਦੇ ਨਾਲ-ਨਾਲ ਹਿੰਦੂ ਸੰਗਠਨਾਂ ਦੇ ਵਰਕਰਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਚ 24 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਸਿਲੀਗੁੜੀ ਦੇ ਮਤੀਗਰਾ ਖੇਤਰ ਵਿਚ ਇਕ ਵਾਹਨ ਵਿਚ ਮਾਸ ਦੀ ਕਥਿਤ ਗੈਰ-ਕਾਨੂੰਨੀ ਢੋਆ-ਢੁਆਈ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅਸ਼ਾਂਤੀ ਸ਼ੁਰੂ ਹੋਈ। ਕਥਿਤ ਤੌਰ 'ਤੇ ਵਾਹਨ ਨੂੰ ਅੱਗ ਲਗਾ ਦਿੱਤੀ ਗਈ ਸੀ, ਜਿਸ ਕਾਰਨ ਦੋ ਸਮੂਹਾਂ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ ਅਤੇ ਬਾਅਦ ਵਿਚ ਪੁਲਿਸ ਕਾਰਵਾਈ ਕੀਤੀ ਗਈ ਸੀ। ਉੱਤਰੀ ਬੰਗਾਲ ਖੇਤਰ ਦੇ ਪ੍ਰਧਾਨ, ਲਕਸ਼ਮਣ ਬਾਂਸਲ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਕਈ ਸਾਲਾਂ ਤੋਂ ਹਫੜਾ-ਦਫੜੀ ਮਚੀ ਹੋਈ ਹੈ , ਉਨ੍ਹਾਂ ਦੇ ਕਾਰੋਬਾਰਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ।