ਮਲੇਰਕੋਟਲਾ ਦੇ ਸਰਕਾਰੀ ਹਸਪਤਾਲ 'ਚ ਬਣੇ ਨਸ਼ਾ ਛੁਡਾਊ ਕੇਂਦਰ 'ਚੋਂ 7 ਵਿਅਕਤੀ ਫ਼ਰਾਰ, 2 ਨੂੰ ਦੁਬਾਰਾ ਕੀਤਾ ਗਿਆ ਕਾਬੂ

ਮਲੇਰਕੋਟਲਾ, 3 ਜੂਨ (ਮੁਹੰਮਦ ਹਨੀਫ਼ ਥਿੰਦ)-ਤੇਜ਼ ਬਾਰਿਸ਼ ਦਾ ਫਾਇਦਾ ਚੁੱਕਦੇ ਹੋਏ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਬਣੇ ਨਸ਼ਾ ਛੁੜਾਊ ਕੇਂਦਰ ਵਿਚ ਨਸ਼ਾ ਕਰਨ ਦੇ ਆਦੀ 7 ਵਿਅਕਤੀ ਦਰਵਾਜ਼ਾ ਤੋੜ ਕੇ ਭੱਜਣ ਵਿਚ ਕਾਮਯਾਬ ਹੋਏ ਹਨ । ਉਪਰੋਕਤ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਬਣੀ ਪੁਲਿਸ ਚੌਕੀ ਦੇ ਇਕ ਏ.ਐਸ.ਆਈ. ਨੇ ਦੱਸਿਆ ਕਿ ਤੇਜ਼ ਮੀਂਹ ਪੈਣ ਕਾਰਨ ਨਸ਼ਾ ਛੜਾਊ ਕੇਂਦਰ ਵਿਚ ਜੋ ਵਿਅਕਤੀ ਇਲਾਜ ਅਧੀਨ ਦਾਖ਼ਲ ਸਨ। ਉਨ੍ਹਾਂ ਦੱਸਿਆ ਕਿ ਫ਼ਰਾਰ ਹੋਏ 7 ਵਿਅਕਤੀਆਂ 'ਚੋਂ 2 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪ੍ਰੰਤੂ 5 ਵਿਅਕਤੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ।