ਪੁਲਿਸ ਵਲੋਂ ਹੈਰੋਇਨ ਤੇ ਪਿਸਟਲ ਸਮੇਤ 3 ਕਾਬੂ

ਚੋਗਾਵਾਂ / ਅੰਮ੍ਰਿਤਸਰ, 3 ਜੂਨ (ਗੁਰਵਿੰਦਰ ਸਿੰਘ ਕਲਸੀ ) - ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਹੈਰੋਇਨ, ਇਕ ਪਿਸਟਲ ਤੇ ਇਕ ਸਵਰਾਜ ਟਰੈਕਟਰ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਡੀਐਸਪੀ ਇੰਦਰਜੀਤ ਰਾਜਾਸਾਂਸੀ ਨੂੰ ਗੁਪਤ ਸੂਚਨਾ ਮਿਲੀ ਕਿ ਜੋਧਬੀਰ ਸਿੰਘ ਹਾਲੀ ਵਾਸੀ ਵਣੀਏਕੇ, ਬੂਟਾ ਸਿੰਘ ਵਿਸ਼ਾਲ ਪਿੰਡ ਰੋੜਾਵਾਲੀ, ਕਰਨਬੀਰ ਸਿੰਘ ਕਰਨ ਵਾਸੀ ਖਾਲੜਾ ਜ਼ਿਲ੍ਹਾ ਤਰਨ ਤਾਰਨ ਜੋ ਤਿੰਨੋ ਮਿਲ ਕੇ ਹੈਰੋਇਨ ਅਤੇ ਅਸਲ੍ਹਾ ਵੇਚਣ ਦਾ ਧੰਦਾ ਕਰਦੇ ਹਨ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆ ਥਾਣਾ ਲੋਪੋਕੇ ਦੇ ਮੁਖੀ ਹਿਮਾਂਸ਼ੂ ਭਗਤ ਵਲੋਂ ਉਕਤ ਦੋਸ਼ੀਆ ਨੂੰ ਨਹਿਰ ਪਿੰਡ ਡੱਲਕੇ ਤੋਂ 2 ਕਿੱਲੋ 40 ਗ੍ਰਾਮ ਹੈਰੋਇਨ, ਇਕ ਗਲੌਕ ਪਿਸਟਲ ਅਤੇ ਇਕ ਸਵਰਾਜ ਟਰੈਕਟਰ ਸਮੇਤ ਗ੍ਰਿਫ਼ਤਾਰ ਕਰਕੇ ਉਕਤ ਦੋਸ਼ੀਆ ਖ਼ਿਲਾਫ਼ ਥਾਣਾ ਲੋਪੋਕੇ ਵਿਖੇ ਐਨ.ਡੀ.ਪੀ.ਐਸ. ਅਤੇ ਅਸਲ੍ਹਾ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।