JALANDHAR WEATHER

ਫ੍ਰੈਂਚ ਓਪਨ 2025 ਦੇ ਫਾਈਨਲ ਵਿਚ ਅੱਜ ਜੈਨਿਕ ਸਿਨਰ ਦਾ ਮੁਕਾਬਲਾ ਕਾਰਲੋਸ ਅਲਕਾਰਾਜ਼ ਨਾਲ

 ਪੈਰਿਸ, 8 ਜੂਨ - ਫ੍ਰੈਂਚ ਓਪਨ 2025 ਦੇ ਫਾਈਨਲ ਵਿਚ ਅੱਜ ਇਟਲੀ ਦੇ ਜੈਨਿਕ ਸਿਨਰ ਦਾ ਮੁਕਾਬਲਾ ਸਪੇਨ ਦੇ ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ। ਜੈਨਿਕ ਸਿਨਰ ਟੈਨਿਸ ਰੈਂਕਿੰਗ 'ਚ ਨੰਬਰ ਇਕ ਅਤੇ ਕਾਰਲੋਸ ਅਲਕਾਰਾਜ਼ ਨੰਬਰ 2 'ਤੇ ਹਨ, ਕਾਬਜ਼ ਹਨ ਜਿਸ ਕਰਕੇ ਇਹ ਮੁਕਾਬਲਾ ਕਾਫੀ ਦਿਲਚਸਪ ਰਹਿਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

11ਬਿਹਾਰ ਚੋਣਾਂ ਹਾਰਨ ਵਾਲੀ ਹੈ ਕਾਂਗਰਸ - ਸ਼ਹਿਜ਼ਾਦ ਪੂਨਾਵਾਲਾ

ਨਵੀਂ ਦਿੱਲੀ, 8 ਜੂਨ - ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਬਿਆਨ 'ਤੇ, ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਕਹਿੰਦੇ ਹਨ, "ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਭਾਰਤੀ ਫ਼ੌਜ 'ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ, ਇਹ ਯਕੀਨੀ ਹੈ ਕਿ ਉਹ ਬਿਹਾਰ ਚੋਣਾਂ ਹਾਰਨ ਵਾਲੇ ਹਨ। ਹੁਣ ਜਦੋਂ ਉਹ ਚੋਣਾਂ ਹਾਰਨ ਵਾਲੇ ਹਨ, ਤਾਂ ਪਹਿਲਾਂ ਹੀ ਬਹਾਨੇ ਬਣਾਉਣੇ ਜ਼ਰੂਰੀ ਹਨ... ਚੋਣ ਕਮਿਸ਼ਨ ਨੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਤੱਥਾਂ ਵਾਲੇ ਜਵਾਬ ਇਕ ਵਾਰ ਨਹੀਂ ਸਗੋਂ ਕਈ ਵਾਰ ਦਿੱਤੇ ਹਨ, ਪਰ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪਰਿਵਾਰਕ ਸਿਸਟਮ ਸੰਵਿਧਾਨਕ ਪ੍ਰਣਾਲੀ ਤੋਂ ਉੱਪਰ ਹੈ, ਇਸ ਲਈ ਜਦੋਂ ਉਹ ਚੋਣਾਂ ਹਾਰਦੇ ਹਨ, ਤਾਂ ਉਹ ਚੋਣ ਕਮਿਸ਼ਨ ਵਿਚ ਕਮੀਆਂ ਪਾਉਂਦੇ ਹਨ... ਜਿਨ੍ਹਾਂ ਦੇ ਪਰਿਵਾਰ ਦਾ ਪੂਰਾ ਕਿਰਦਾਰ ਸੰਵਿਧਾਨਕ ਸੰਸਥਾਵਾਂ ਦਾ ਕਤਲ ਹੈ, ਉਨ੍ਹਾਂ ਨੂੰ ਦੂਜਿਆਂ 'ਤੇ 'ਮੈਚ ਫਿਕਸਿੰਗ' ਦਾ ਦੋਸ਼ ਨਹੀਂ ਲਗਾਉਣਾ ਚਾਹੀਦਾ।"  

... 4 hours 17 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ