ਯੂਏਫਾ ਨੇਸ਼ਨਜ਼ ਲੀਗ ਦੇ ਫਾਈਨਲ ਵਿਚ ਸਪੇਨ ਦਾ ਮੁਕਾਬਲਾ ਪੁਰਤਗਾਲ ਨਾਲ

ਮਿਊਨਿਖ (ਜਰਮਨੀ), 8 ਜੂਨ - ਯੂਏਫਾ ਨੇਸ਼ਨਜ਼ ਲੀਗ ਦੇ ਫਾਈਨਲ ਵਿਚ ਸਪੇਨ ਦਾ ਮੁਕਾਬਲਾ ਪੁਰਤਗਾਲ ਨਾਲ ਹੋਵੇਗਾ। ਇਸ ਮੈਚ ਦਾ ਜੇਤੂ 2018 ਵਿਚ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਦੋ ਵਾਰ ਖਿਤਾਬ ਜਿੱਤਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਪੁਰਤਗਾਲ ਨੇ 2019 ਵਿਚ ਪਹਿਲੇ ਸੀਜ਼ਨ ਵਿਚ ਫਾਈਨਲ ਵਿਚ ਨੀਦਰਲੈਂਡਜ਼ ਨੂੰ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ ਸੀ ਜਦਕਿ ਪਿਛਲੇ ਸਾਲ, ਸਪੇਨ ਨੇ ਕ੍ਰੋਏਸ਼ੀਆ ਨੂੰ ਹਰਾ ਕੇ ਫਾਈਨਲ ਜਿੱਤਿਆ ਸੀ।