ਚੱਲਦੀ ਰੇਲਗੱਡੀ ’ਚੋਂ ਡਿੱਗੇ ਯਾਤਰੀ

ਮੁੰਬਈ, 9 ਜੂਨ- ਮਹਾਰਾਸ਼ਟਰ ਵਿਖੇ ਠਾਣੇ ਦੇ ਮੁੰਬਰਾ ਰੇਲਵੇ ਸਟੇਸ਼ਨ ’ਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਵੱਲ ਜਾ ਰਹੇ ਕੁਝ ਯਾਤਰੀ ਰੇਲਗੱਡੀ ਤੋਂ ਡਿੱਗ ਪਏ। ਹਾਦਸੇ ਦਾ ਕਾਰਨ ਟ੍ਰੇਨ ਵਿਚ ਜ਼ਿਆਦਾ ਭੀੜ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਲਗੱਡੀ ਮੁੰਬਈ ਤੋਂ ਲਖਨਊ ਜਾ ਰਹੀ ਸੀ। ਸੈਂਟਰਲ ਰੇਲਵੇ ਦੇ ਅਨੁਸਾਰ, ਰੇਲਵੇ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਨਾਲ ਸਥਾਨਕ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।