JALANDHAR WEATHER

ਟਿੰਡਰ ਨੇ ਸੌਂਪੀ ਫ਼ਰੀਦਕੋਟ ਪੁਲਿਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਅਕਾਊਂਟ ਦੀ ਜਾਣਕਾਰੀ

ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਕਰੀਬ 7-8 ਮਹੀਨੇ ਪਹਿਲਾਂ ਕੋਟਕਪੂਰਾ ਦੇ ਪਿੰਡ ਹਰੀਨੌ ਵਿਚ ਇਕ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀਨੌ ਦਾ ਕੁਝ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਸ੍ਰੀ ਖਡੂਰ ਸਾਹਿਬ ਤੋਂ ਸਾਂਸਦ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ’ਤੇ ਸ਼ੱਕ ਜਤਾਇਆ ਗਿਆ ਸੀ ਕਿ ਗੁਰਪ੍ਰੀਤ ਸਿੰਘ ਹਰੀਨੌ ਦਾ ਕਤਲ ਭਾਈ ਅੰਮ੍ਰਿਤਪਾਲ ਸਿੰਘ ਦੇ ਕਹਿਣ ’ਤੇ ਗੈਂਗਸਟਰ ਅਰਸ਼ ਡੱਲਾ ਦੇ ਗੁਰਗਿਆਂ ਵਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਦੌਰਾਨ ਇਕ ਸੋਸ਼ਲ ਮੀਡੀਆ ਚੈਟਿੰਗ ਐਪ ਟਿੰਡਰ ’ਤੇ ਇਕ ਅਕਾਊਂਟ ਜੋ ਅੰਮ੍ਰਿਤ ਸੰਧੂ ਦੇ ਨਾਮ ’ਤੇ ਬਣਿਆ ਹੋਇਆ ਹੈ ਤੇ ਕੁਝ ਡਿਜੀਟਲ ਸਬੂਤਾਂ ਦਾ ਹਵਾਲਾ ਦਿੰਦੇ ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਭਾਈ ਅੰਮ੍ਰਿਤਪਾਲ ਸਿੰਘ ਦਾ ਹੈ, ਜਿਸ ਤੋਂ ਬਾਅਦ ਫ਼ਰੀਦਕੋਟ ਪੁਲਿਸ ਵਲੋਂ ਟਿੰਡਰ ਤੋਂ ਇਕ ਪੱਤਰ ਲਿਖ ਕੇ ਇਸ ਅਕਾਊਂਟ ਸਬੰਧੀ ਜਾਣਕਾਰੀ ਮੰਗੀ ਗਈ ਸੀ, ਜੋ ਹੁਣ ਟਿੰਡਰ ਵਲੋਂ ਫ਼ਰੀਦਕੋਟ ਪੁਲਿਸ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸਾਹਮਣੇ ਆਇਆ ਹੈ ਕਿ ਇਸ ਸ਼ੱਕੀ ਅਕਾਊਂਟ ਦੁਆਰਾ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਦੁਬਈ ਵਿਚ ਰਹਿੰਦੇ ਹੋਏ ਕੁਝ ਲੜਕੀਆਂ ਨਾਲ ਚੈਟਿੰਗ ਕੀਤੀ ਗਈ ਸੀ। ਫ਼ਿਲਹਾਲ ਪੁਲਿਸ ਇਸ ਚੈਟਿੰਗ ਨੂੰ ਗੁਰਪ੍ਰੀਤ ਹਰੀਨੌ ਦੇ ਕਤਲ ਮਾਮਲੇ ਨਾਲ ਕਿਸ ਤਰ੍ਹਾਂ ਜੋੜਦੀ ਹੈ ਜਾਂ ਇਸ ਅਕਾਊਂਟ ਜ਼ਰੀਏ ਕਿਸ ਤਰ੍ਹਾਂ ਦੇ ਸਬੂਤ ਮਿਲੇ। ਇਸ ਸਬੰਧੀ ਪੁਲਿਸ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਪੁਲਿਸ ਵਲੋਂ ਪੁਸ਼ਟੀ ਕਰਦਿਆਂ ਡੀ.ਐਸ.ਪੀ. ਅਰੁਣ ਮੁੰਡਨ ਨੇ ਦੱਸਿਆ ਕਿ ਗੁਰਪ੍ਰੀਤ ਹਰੀਨੌ ਕਤਲ ਮਾਮਲੇ ਦੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਗੁਰਪ੍ਰੀਤ ਹਰੀਨੌ ਕੋਲ ਭਾਈ ਅੰਮ੍ਰਿਤਪਾਲ ਦੇ ਕੁਝ ਰਾਜ ਸਨ। ਸ਼ਾਇਦ ਪੁਲਿਸ ਅਸਿੱਧੇ ਤੌਰ ’ਤੇ ਇਸੇ ਚੈਟ ਦਾ ਜ਼ਿਕਰ ਕਰਨ ਦੀ ਕੋਸ਼ਿਸ ਕਰ ਰਹੀ ਸੀ ਜੋ ਟਿੰਡਰ ਅਕਾਊਂਟ ਤੋਂ ਹਾਸਿਲ ਕੀਤੀ ਗਈ ਸੀ ਜੋ ਗੁਰਪ੍ਰੀਤ ਦੀ ਮੌਤ ਦੀ ਵਜ੍ਹਾ ਬਣੀ ਕਿਉਂਕਿ ਭਾਈ ਅੰਮ੍ਰਿਤਪਾਲ ਦੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਬਣਨ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਇਸ ਜਥੇਬੰਦੀ ਤੋਂ ਕਿਨਾਰਾ ਕਰ ਲਿਆ ਸੀ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫ਼ੀ ਰਾਜ ਜਾਣਦਾ ਸੀ ਅਤੇ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੁਝ ਨਾ ਕੁਝ ਪੋਸਟ ਕਰਦਾ ਰਹਿੰਦਾ ਸੀ, ਇਸੇ ਵਜ੍ਹਾ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਗੁਰਪ੍ਰੀਤ ਸਿੰਘ ਦਾ ਮੂੰਹ ਬੰਦ ਕਰਵਾਉਣ ਲਈ ਗੈਂਗਸਟਰ ਅਰਸ਼ ਡੱਲਾ ਨਾਲ ਰਾਬਤਾ ਕਾਇਮ ਕਰਕੇ ਗੁਰਪ੍ਰੀਤ ਦਾ ਕਤਲ ਕਰਵਾਇਆ ਜੋ ਕਿ ਪੁਲਿਸ ਰਿਪੋਰਟ ਮੁਤਾਬਿਕ ਐਫ਼.ਆਈ.ਆਰ. ’ਚ ਦਰਜ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ