JALANDHAR WEATHER

ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਪ੍ਰੋਸਣ ਤੋਂ ਨਾ ਹੱਟਣ ’ਤੇ ਮਹਿਰੋਂ ਦੇ ਸਾਥੀਆਂ ਨੇ ਕੀਤਾ ਕਮਲ ਕੌਰ ਦਾ ਕਤਲ

ਬਠਿੰਡਾ, 13 ਜੂਨ (ਸੱਤਪਾਲ ਸਿੰਘ ਸਿਵੀਆਂ)- ਸੋਸ਼ਲ ਮੀਡੀਆ ’ਤੇ ਮਸ਼ਹੂਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਵਲੋਂ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਪ੍ਰੋਸਣ ਤੋਂ ਨਾ ਹੱਟਣ ਕਰਕੇ ਨਿਹੰਗ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਮਹਿਰੋਂ ਅਤੇ ਨਿਮਰਤਜੀਤ ਸਿੰਘ ਹਰੀਕੇ ਪੱਤਣ ਵਲੋਂ ਉਸ ਦਾ ਉਸ ਦੀ ਕਾਰ ਵਿਚ ਗਲ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਨੂੰ ਪ੍ਰਮੋਸ਼ਨ ਕਰਨ ਦੇ ਬਹਾਨੇ ਬਠਿੰਡਾ ਸੱਦਿਆ ਗਿਆ ਸੀ। ਇਸ ਦਾ ਖੁਲਾਸਾ ਬਠਿੰਡਾ ਦੇ ਐਸ. ਐਸ. ਪੀ. ਅਮਨੀਤ ਕੌਂਡਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਹਿਰੋਂ ਕਮਲ ਨੂੰ ਅਜਿਹਾ ਕਰਨ ਤੋਂ ਰੁਕਣ ਲਈ ਕਈ ਵਾਰ ਸਮਝਾ ਚੁੱਕਾ ਸੀ। ਦੂਜੇ ਪਾਸੇ ਇਸ ਮਾਮਲੇ ਬਾਅਦ ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਕਿ ਸਮਾਜ ’ਚ ਜਨਤਕ ਗੰਦ ਪਾਉਣ ਵਾਲੇ ਅਜਿਹੇ ਲੋਕਾਂ ਦਾ ਇਹ ਹੀ ਹਸ਼ਰ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ