ਜਹਾਜ਼ ਹਾਦਸੇ 'ਚ ਸਾਡੇ ਹਸਪਤਾਲ ਦਾ ਸਾਰਾ ਸਾਮਾਨ ਸੜਿਆ - ਡਾ. ਸਾਗਰ ਪੰਜਵਾਨੀ

ਅਹਿਮਦਾਬਾਦ, 13 ਜੂਨ-ਬੀਜੇ ਮੈਡੀਕਲ ਕਾਲਜ ਦੇ ਰੈਜ਼ੀਡੈਂਟ ਡਾਕਟਰ ਸਾਗਰ ਪੰਜਵਾਨੀ ਨੇ ਕਿਹਾ ਕਿ ਮੈਂ ਅੱਜ ਹੋਸਟਲ ਦੇ ਆਪਣੇ ਕਮਰੇ ਵਿਚ ਸਾਮਾਨ ਲੈਣ ਗਿਆ ਸੀ। ਕਮਰਾ ਪੂਰੀ ਤਰ੍ਹਾਂ ਸੜ ਗਿਆ ਸੀ। ਹਾਦਸੇ ਸਮੇਂ ਮੈਂ ਹਸਪਤਾਲ ਵਿਚ ਡਿਊਟੀ 'ਤੇ ਸੀ। ਸਾਡਾ ਜ਼ਿਆਦਾਤਰ ਸਾਮਾਨ ਸੜ ਗਿਆ ਹੈ। ਅਸੀਂ ਜੋ ਵੀ ਮਿਲ ਸਕਦਾ ਹੈ, ਉਹ ਲੈ ਰਹੇ ਹਾਂ।