ਸਰਹੱਦੀ ਪਿੰਡ ਡੱਲ ਦੇ ਖੇਤਾਂ ਵਿਚੋਂ ਇਕ ਪਿਸਤੌਲ ਤੇ ਦੋ ਮੈਗਜ਼ੀਨ ਬਰਾਮਦ

ਖਾਲੜਾ, (ਤਰਨਤਾਰਨ), 14 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਂਕੀ ਧਰਮਾਂ ਦੇ ਏਰੀਏ ਅੰਦਰੋਂ 103 ਬਟਾਲੀਅਨ ਬੀ. ਐਸ. ਐਫ਼. ਦੇ ਜਵਾਨਾਂ ਵਲੋਂ ਸਰਹੱਦੀ ਪਿੰਡ ਡੱਲ ਦੇ ਕਿਸਾਨ ਦੀ ਜ਼ਮੀਨ ਵਿਚੋਂ ਇਕ ਪਿਸਤੌਲ ਅਤੇ ਦੋ ਮੈਗਜੀਨ ਬਰਾਮਦ ਕੀਤੇ ਹਨ।