ਨਾਜਾਇਜ਼ ਸੰਬੰਧਾਂ ਕਾਰਨ ਪਤਨੀ ਵਲੋਂ ਪਤੀ ਦਾ ਕਤਲ
ਫ਼ਾਜ਼ਿਲਕਾ, 13 ਜੂਨ (ਬਲਜੀਤ ਸਿੰਘ)-ਦਰਅਸਲ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਵਿਚ ਇਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਡੇਢ ਘੰਟੇ ਵਿਚ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐਸ.ਐਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਅ ਮਿਲੀ ਸੀ ਕਿ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗਲੀ ਨੰਬਰ 2 ਜੰਮੂ ਬਸਤੀ ਅਬੋਹਰ ਦਾ ਕਤਲ ਹੋਇਆ ਹੈ। ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਤਫਤੀਸ਼ ਕੀਤੀ ਤਾਂ ਉਸ ਵਿਚ ਇਕ ਵੱਡਾ ਖੁਲਾਸਾ ਕੀਤਾ ਗਿਆ, ਜਿਸ ਵਿਚ ਉਸਦੀ ਪਤਨੀ ਵਲੋਂ ਹੀ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੱਸਿਆ। ਇਸ ਤੋਂ ਬਾਅਦ ਪੁਲਿਸ ਵਲੋਂ ਮ੍ਰਿਤਕ ਦੀ ਪਤਨੀ ਸਮੇਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
;
;
;
;
;
;
;
;