ਰਾਈਫਲ ਸਾਫ਼ ਕਰਦਿਆਂ ਚੱਲੀ ਗੋਲੀ, ਨੌਜਵਾਨ ਦੀ ਮੌਤ

ਗੁਰਾਇਆ, 14 ਜੂਨ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਰੁੜਕਾ ਕਲਾਂ ਵਿਖੇ ਅੱਜ ਰਾਈਫਲ ਦੀ ਸਫ਼ਾਈ ਦੌਰਾਨ ਗੋਲੀ ਲੱਗਣ ਨਾਲ ਅਨੂਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੁੜਕਾ ਕਲਾਂ ਦੀ ਮੌਤ ਹੋ ਗਈ। ਮ੍ਰਿਤਕ ਗੁਰਾਇਆ ਦੀ ਇਕ ਬੈਂਕ ਵਿਚ ਸੁਰੱਖਿਆ ਕਰਮਚਾਰੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।