ਲੰਗਾਹ ਬਾਰੇ ਬਿਕਰਮ ਸਿੰਘ ਮਜੀਠੀਆ ਦੇ ਕੀ ਹਨ ਵਿਚਾਰ- ਅਮਨ ਅਰੋੜਾ

ਚੰਡੀਗੜ੍ਹ, 18 ਜੂਨ- ਆਪ ਮੰਤਰੀ ਡਾ. ਰਵਜੋਤ ਦੇ ਮਾਮਲੇ ’ਤੇ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਤੁਹਾਡੇ ਲੰਗਾਹ ਬਾਰੇ ਕੀ ਵਿਚਾਰ ਹਨ? ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਸਭ ਕੁਝ ਚੋਣਾਂ ਦੇ ਸਮੇਂ ਹੀ ਬਾਹਰ ਕਿਉਂ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਇੰਨੀ ਜ਼ਿਆਦਾ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਇਹ ਲੋਕ ਹੁਣ ਬੈਡਰੂਮਾਂ ਤੱਕ ਵੀ ਪਹੁੰਚ ਗਏ ਹਨ।