ਭਾਜਪਾ ਨੇ ਸੱਤਾ 'ਚ ਆਉਣ ਤੋਂ ਬਾਅਦ ਹਰੇਕ ਵਰਗ ਨੂੰ ਦਿੱਤੀਆਂ ਸਹੂਲਤਾਂ - ਐਮ.ਪੀ. ਕੰਗਨਾ ਰਣੌਤ

ਨਵੀਂ ਦਿੱਲੀ, 18 ਜੂਨ-ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਨੇ ਸੱਤਾ ਵਿਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਕੰਮ ਕੀਤਾ, ਉਹ ਸੀ ਪਖਾਨੇ ਬਣਾਉਣਾ ਤੇ ਮੁਫ਼ਤ ਗੈਸ ਸਿਲੰਡਰ ਦੇਣਾ, ਮੁਫ਼ਤ ਰਾਸ਼ਨ ਦੇਣਾ ਜੋ ਭਾਰਤ ਸਰਕਾਰ ਪ੍ਰਦਾਨ ਕਰ ਰਹੀ ਹੈ। ਔਰਤਾਂ ਲਈ ਕਈ ਯੋਜਨਾਵਾਂ ਤੇ ਸਕਾਲਰਸ਼ਿਪ ਲਈ ਕਈ ਯੋਜਨਾਵਾਂ ਲਿਆਂਦੀਆਂ ਗਈਆਂ। ਔਰਤਾਂ ਨੂੰ 33% ਰਾਖਵਾਂਕਰਨ ਦੇਣਾ ਇਸ ਦੇਸ਼ ਦੀਆਂ ਧੀਆਂ ਪ੍ਰਤੀ ਪ੍ਰਧਾਨ ਮੰਤਰੀ ਦਾ ਵੱਡਾ ਉਪਰਾਲਾ ਹੈ।