ਪੁਣੇ ਸੜਕ 'ਤੇ ਕਾਰ ਤੇ ਟਰੱਕ ਦੀ ਟੱਕਰ 'ਚ 7 ਲੋਕਾਂ ਦੀ ਮੌਤ

ਮੁੰਬਈ , 18 ਜੂਨ -ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਜੇਜੂਰੀ ਮੋਰਗਾਓਂ ਰੋਡ 'ਤੇ, ਇਕ ਤੇਜ਼ ਰਫ਼ਤਾਰ ਸੇਡਾਨ ਅਤੇ ਇਕ ਪਿਕਅੱਪ ਟਰੱਕ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਪੁਣੇ ਦਿਹਾਤੀ ਦੇ ਐਸ.ਪੀ. ਸੰਦੀਪ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਰਾਏਗੜ੍ਹ ਤੋਂ ਪੁਣੇ ਜਾ ਰਹੀ ਇਕ ਪੁਲਿਸ ਗੱਡੀ 160 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਪਲਟ ਗਈ। ਇਸ ਵਿਚ 19 ਪੁਲਿਸ ਕਰਮਚਾਰੀ ਅਤੇ 12 ਬੰਗਲਾਦੇਸ਼ੀ ਨਾਗਰਿਕ ਜ਼ਖ਼ਮੀ ਹੋ ਗਏ। ਇਹ ਬੰਗਲਾਦੇਸ਼ੀ ਮੁੰਬਈ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ ਅਤੇ ਉਨ੍ਹਾਂ ਨੂੰ ਪੁਣੇ ਹਵਾਈ ਅੱਡੇ ਤੋਂ ਡਿਪੋਰਟ ਕੀਤਾ ਜਾਣਾ ਸੀ।