JALANDHAR WEATHER

ਸੋਨੇ ਦੀ ਤਸਕਰੀ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ , ਮਹਿੰਗੀਆਂ ਧਾਤਾਂ ਦੀ ਦਰਾਮਦ 'ਤੇ ਲਗਾਈ ਪਾਬੰਦੀ

ਨਵੀਂ ਦਿੱਲੀ , 19 ਜੂਨ - ਕੇਂਦਰ ਸਰਕਾਰ ਨੇ ਕੁਝ ਮਹਿੰਗੀਆਂ ਧਾਤਾਂ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਧਾਤਾਂ ਪੈਲੇਡੀਅਮ, ਰੋਡੀਅਮ ਅਤੇ ਇਰੀਡੀਅਮ ਹਨ। ਜੇਕਰ ਇਨ੍ਹਾਂ ਵਿਚ 1% ਤੋਂ ਵੱਧ ਸੋਨਾ ਮਿਲਾਇਆ ਜਾਂਦਾ ਹੈ ਤਾਂ ਹੁਣ ਇਨ੍ਹਾਂ ਨੂੰ ਆਯਾਤ ਨਹੀਂ ਕੀਤਾ ਜਾ ਸਕਦਾ। ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਪਹਿਲਾਂ ਇਹ ਪਾਬੰਦੀ ਸਿਰਫ ਪਲੈਟੀਨਮ 'ਤੇ ਸੀ, ਪਰ ਹੁਣ ਇਸ ਨਿਯਮ ਨੂੰ ਹੋਰ ਵਧਾ ਦਿੱਤਾ ਗਿਆ ਹੈ ਅਤੇ ਹੋਰ ਧਾਤਾਂ 'ਤੇ ਵੀ ਲਾਗੂ ਕੀਤਾ ਗਿਆ ਹੈ। ਇਸ ਨਾਲ ਇਨ੍ਹਾਂ ਧਾਤਾਂ ਦੇ ਆਯਾਤ ਨਾਲ ਸੰਬੰਧਿਤ ਨਿਯਮ ਉਹੀ ਹੋ ਜਾਣਗੇ। ਹਾਲਾਂਕਿ, ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਜਿਨ੍ਹਾਂ ਧਾਤਾਂ ਵਿਚ ਇਕ ਪ੍ਰਤੀਸ਼ਤ ਤੋਂ ਘੱਟ ਸੋਨਾ ਮਿਲਾਇਆ ਜਾਂਦਾ ਹੈ, ਉਨ੍ਹਾਂ ਨੂੰ ਅਜੇ ਵੀ ਖੁੱਲ੍ਹ ਕੇ ਆਯਾਤ ਕੀਤਾ ਜਾ ਸਕਦਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਇਲੈਕਟ੍ਰਾਨਿਕਸ, ਆਟੋ ਪਾਰਟਸ ਅਤੇ ਰਸਾਇਣਕ ਉਦਯੋਗ ਵਿਚ ਵਰਤੇ ਜਾਣ ਵਾਲੇ ਜ਼ਰੂਰੀ ਪਦਾਰਥਾਂ ਦੀ ਕੋਈ ਕਮੀ ਨਾ ਹੋਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ