ਭੂਆ ਦਾ ਲੜਕਾ ਹੀ ਨਿਕਲਿਆ ਨੌਜਵਾਨ ਆਰੀਅਨ ਦਾ ਕਾਤਲ

ਗੜ੍ਹਸ਼ੰਕਰ, 20 ਜੂਨ (ਧਾਲੀਵਾਲ)- ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਗੜ੍ਹਸ਼ੰਕਰ -ਨੰਗਲ ਸੜਕ ’ਤੇ ਸ਼ਾਹਪੁਰ ਦੇ ਘਾਟੇ ’ਚ ਨੌਜਵਾਨ ਆਰੀਅਨ (20) ਪੁੱਤਰ ਸੁਮਿਤ ਕੁਮਾਰ ਵਾਸੀ ਸੀਂਹਵਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਗੁੱਥੀ ਨੂੰ ਗੜ੍ਹਸ਼ੰਕਰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਵਲੋਂ ਦੇਰ ਰਾਤ ਦਰਜ ਮਾਮਲੇ ਅਨੁਸਾਰ ਆਰੀਅਨ ਦੀ ਭੂਆ ਦਾ ਲੜਕਾ ਨਵੀਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਕੋਕੋਵਾਲ ਮਜਾਰੀ ਹੀ ਉਸਦਾ ਕਾਤਲ ਨਿਕਲਿਆ ਹੈ। ਇਹ ਦੋਵੇਂ ਦੇਰ ਰਾਤ ਸਮੇਂ ਲੁਧਿਆਣਾ ਤੋਂ ਪਰਤ ਰਹੇ ਸਨ। ਪੁਲਿਸ ਵਲੋਂ ਦਰਜ ਮੁਕੱਦਮੇ ਅਨੁਸਾਰ ਆਰੀਅਨ ਵਲੋਂ ਨਵੀਨ ਕੁਮਾਰ ਦੇ ਬਰਾਬਰ ਦੁਕਾਨ ਖੋਲਣ ਦੀ ਰੰਜਿਸ਼ ਰੱਖਦੇ ਹੋਏ ਨਵੀਨ ਕੁਮਾਰ ਵਲੋਂ ਆਰੀਅਨ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਨਵੀਨ ਕੁਮਾਰ ਖਿਲਾਫ਼ ਧਾਰਾ 302 ਆਈ.ਪੀ.ਸੀ, 25-27/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ।