JALANDHAR WEATHER

ਝਾਰਖੰਡ ਵਿਚ ਭਾਰੀ ਮੀਂਹ ਕਾਰਨ ਕੋਲਾ ਖਾਨਾਂ 'ਚ ਕੰਮ ਕਰਨ ਵਾਲੇ ਦਹਿਸ਼ਤ 'ਚ

ਰਾਂਚੀ, 20 ਜੂਨ- ਝਾਰਖੰਡ ਵਿਚ 3 ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਨੇ ਕੋਲਾ ਖਾਨ ਖੇਤਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਨ੍ਹਾਂ ਖੇਤਰਾਂ ਵਿਚ ਪਾਣੀ ਭਰਨ ਕਾਰਨ ਖਾਨਾਂ ਵਿਚੋਂ ਗੈਸ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕ ਖ਼ਤਰੇ ਤੋਂ ਡਰਨ ਲੱਗ ਪਏ ਹਨ। ਇਨ੍ਹਾਂ ਖੇਤਰਾਂ ਵਿਚ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ ਲੋਕ ਘਬਰਾਹਟ ਵਿਚ ਹਨ। ਧਨਬਾਦ ਜ਼ਿਲ੍ਹੇ ਦੇ ਝਰੀਆ, ਬਾਘਮਾਰਾ ਅਤੇ ਕਤਰਾਸ, ਰਾਂਚੀ ਦੇ ਖਲਾਰੀ ਕੋਲਾ ਪੱਟੀ ਵਿਚ ਕਰਾਕੱਟਾ ਖਾਨ, ਰਾਮਗੜ੍ਹ ਜ਼ਿਲ੍ਹੇ ਦੇ ਰਾਜਰੱਪਾ ਵਿਚ ਭੁਚੁੰਗਡੀਹ ਅਤੇ ਬੋਕਾਰੋ ਜ਼ਿਲ੍ਹੇ ਦੇ ਧੋਰੀ ਖੇਤਰ ਵਿਚ ਇਕ ਖਾਨ ਤੋਂ ਗੈਸ ਅਤੇ ਧੂੰਆਂ ਨਿਕਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ