JALANDHAR WEATHER

ਮੋਟਰਸਾਈਕਲ ਸਵਾਰ ਤੋਂ ਲੜਕੀ ਸਮੇਤ 4 ਲੁਟੇਰੇ ਨਕਦੀ ਖੋਹ ਕੇ ਫ਼ਰਾਰ

ਕਪੂਰਥਲਾ, 22 ਜੂਨ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਬਰਿੰਦਪੁਰ ਪੈਟਰੋਲ ਪੰਪ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਜ਼ਖਮੀ ਕਰਕੇ ਲੜਕੀ ਸਮੇਤ 4 ਲੁਟੇਰੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ । ਜ਼ਖਮੀ ਵਿਅਕਤੀ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ । ਜੇਰੇ ਇਲਾਜ ਸੁਸ਼ੀਲ ਕੁਮਾਰ ਪੁੱਤਰ ਅੰਮ੍ਰਿਤ ਲਾਲ ਵਾਸੀ ਸ਼ੇਰਗੜ੍ਹ ਮੁਹੱਲਾ ਨੇ ਦੱਸਿਆ ਕਿ ਉਹ ਆਰ.ਸੀ.ਐਫ. ਵਿਚ ਪ੍ਰਾਈਵੇਟ ਕੰਮ ਕਰਦਾ ਹੈ। ਉਹ ਲੇਬਰ ਨੂੰ ਪੈਸੇ ਦੇ ਕੇ ਜਦੋਂ ਕੰਮ ਤੋਂ ਵਾਪਸ ਕਪੂਰਥਲਾ ਵੱਲ ਨੂੰ ਆ ਰਹੇ ਸੀ ਤਾਂ ਰਸਤੇ ਵਿਚ ਪੈਟਰੋਲ ਪੰਪ 'ਤੇ ਤੇਲ ਪਵਾ ਕੇ ਜਦੋਂ ਉਹ ਸੜਕ ਪਾਰ ਕਰਨ ਤੋਂ ਪਹਿਲਾਂ ਰੁਕਿਆ ਤਾਂ ਇਕ ਲੜਕੀ ਆਈ ਜਿਸ ਨੇ ਮੈਨੂੰ ਗੱਲਾਂ ਵਿਚ ਲਾ ਲਗਾ ਲਿਆ। ਇਸ ਮੌਕੇ 'ਤੇ ਉਸ ਦੇ ਤਿੰਨ ਸਾਥੀ ਆਏ ਜਿਨ੍ਹਾਂ ਵਿਚੋਂ 2 ਨੇ ਮੈਨੂੰ ਫੜ ਕੇ ਮੇਰੀ ਤਲਾਸ਼ੀ ਲੈਣ ਲੱਗ ਪਏ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਮੈਂ ਪੈਟਰੋਲ ਪੰਪ ਵਾਲਿਆਂ ਤੋਂ ਲੈ ਕੇ ਦੇ ਦਿੰਦਾ ਹਾਂ ਤਾਂ ਮੇਰੇ ਨਾਲ ਪੰਪ ਤੱਕ ਆਏ ਤੇ ਮੇਰੀ ਕੁੱਟਮਾਰ ਕੀਤੀ। ਮੇਰੇ ਮੋਟਰਸਾਈਕਲ ਦੀ ਡਿੱਗੀ ਵਿਚੋਂ ਮੇਰਾ ਪਰਸ ਜਿਸ ਵਿਚ ਲਗਭਗ 32 ਹਜ਼ਾਰ ਰੁਪਏ ਤੇ ਮੇਰੇ ਦਸਤਾਵੇਜ਼ ਸਨ ਲੈ ਕੇ ਫ਼ਰਾਰ ਹੋ ਗਏ । ਉਨ੍ਹਾਂ ਕਿਹਾ ਕਿ ਪੰਪ 'ਤੇ ਖੜੇ ਲੋਕਾਂ ਨੇ ਕਿਸੇ ਨੇ ਵੀ ਉਸ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੀੜਤ ਵਿਅਕਤੀ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ