JALANDHAR WEATHER

ਏ I-171 ਜਹਾਜ਼ ਹਾਦਸਾ : 245 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ, 251 ਦੀ ਪਛਾਣ

ਅਹਿਮਦਾਬਾਦ (ਗੁਜਰਾਤ) ,22 ਜੂਨ (ਏਐਨਆਈ): ਡਾ. ਰਾਕੇਸ਼ ਜੋਸ਼ੀ ਨੇ ਸੌਂਪੀਆਂ ਗਈਆਂ ਲਾਸ਼ਾਂ ਦੇ ਵੇਰਵੇ ਦਿੰਦਿਆਂ ਕਿਹਾ ਹੈ ਏਅਰ ਇੰਡੀਆ ਜਹਾਜ਼ ਹਾਦਸੇ ਦੇ 251 ਪੀੜਤਾਂ ਦੇ ਡੀ.ਐਨ.ਏ. ਨਮੂਨਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਐਤਵਾਰ ਸ਼ਾਮ ਤੱਕ 245 ਪੀੜਤਾਂ ਦੇ ਮ੍ਰਿਤਕ ਸਰੀਰ ਸੰਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਅਹਿਮਦਾਬਾਦ ਸਿਵਲ ਹਸਪਤਾਲ ਦੇ ਸੁਪਰਡੈਂਟ ਰਾਕੇਸ਼ ਜੋਸ਼ੀ ਨੇ ਕਿਹਾ ਕਿ ਜਹਾਜ਼ ਹਾਦਸੇ ਦੇ 251 ਮ੍ਰਿਤਕ ਸਰੀਰਾਂ ਦੇ ਡੀ.ਐਨ.ਏ. ਨਮੂਨੇ ਮੇਲ ਖਾਂਦੇ ਹਨ। ਹੁਣ ਤੱਕ ਕੁੱਲ 245 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਹਨ ਜਦੋਂ ਕਿ 6 ਪਰਿਵਾਰ, ਜੋ ਕਿ ਯੂ.ਕੇ. ਤੋਂ ਹਨ, ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਪ੍ਰਾਪਤ ਕਰਨਗੇ। 245 ਮ੍ਰਿਤਕਾਂ ਵਿਚ 176 ਭਾਰਤੀ ਨਾਗਰਿਕ, 7 ਪੁਰਤਗਾਲੀ, 49 ਬ੍ਰਿਟਿਸ਼ ਨਾਗਰਿਕ, ਇਕ ਕੈਨੇਡੀਅਨ ਅਤੇ 12 ਗੈਰ-ਯਾਤਰੀ ਸ਼ਾਮਿਲ ਹਨ। ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ