ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਛੇਵੇਂ ਰਾਊਂਡ ’ਚ 2286 ਹੋਈ ‘ਆਪ’ ਦੀ ਲੀਡ
.jpeg)
ਲੁਧਿਆਣਾ, 23 ਜੂਨ- ਵੋਟਾਂ ਦੀ ਗਿਣਤੀ ਦੇ ਛੇਵੇਂ ਗੇੜ ਵਿਚ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖਦੇ ਹੋਏ 14483 ਵੋਟਾਂ ਹਾਸਲ ਕੀਤੀਆਂ ਹਨ। ਭਾਰਤ ਭੂਸ਼ਣ ਆਸ਼ੂ ਨੂੰ 12200 ਵੋਟਾਂ ਤੇ ਜੀਵਨ ਗੁਪਤਾ ਨੂੰ 10703 ਵੋਟਾਂ ਮਿਲੀਆਂ ਹਨ। ਫਿਲਹਾਲ ਪਰਉਪਕਾਰ ਸਿੰਘ ਘੁੰਮਣ 3283 ਵੋਟਾਂ ਹੀ ਲੈ ਸਕੇ ਹਨ।