JALANDHAR WEATHER

ਅੱਜ ਤੋਂ ਸ਼ੁਰੂ ਹੋਵੇਗੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ

ਪੁਰੀ, (ਓਡੀਸ਼ਾ), 27 ਜੂਨ- ਭਗਵਾਨ ਜਗਨਨਾਥ ਦੀ ਰੱਥ ਯਾਤਰਾ ਅੱਜ ਤੋਂ ਓਡੀਸ਼ਾ ਦੇ ਪੁਰੀ ਵਿਚ ਸ਼ੁਰੂ ਹੋ ਰਹੀ ਹੈ। ਇਹ ਯਾਤਰਾ ਪੁਰੀ ਦੇ ਜਗਨਨਾਥ ਮੰਦਰ ਤੋਂ ਸ਼ੁਰੂ ਹੋ ਕੇ ਗੁੰਡੀਚਾ ਮੰਦਰ ਤੱਕ ਜਾਂਦੀ ਹੈ। ਇਹ ਰੱਥ ਯਾਤਰਾ ਕੁੱਲ 12 ਦਿਨ ਚੱਲੇਗੀ ਅਤੇ 8 ਜੁਲਾਈ, 2025 ਨੂੰ ਨੀਲਾਦਰੀ ਵਿਜੇ ਨਾਲ ਸਮਾਪਤ ਹੋਵੇਗੀ, ਜਦੋਂ ਭਗਵਾਨ ਆਪਣੇ ਮੂਲ ਮੰਦਰ ਵਿਚ ਵਾਪਸ ਆ ਜਾਣਗੇ। ਦੱਸ ਦੇਈਏ ਕਿ 11 ਜੂਨ ਨੂੰ ਇਸ਼ਨਾਨ ਰਸਮ ਤੋਂ ਬਾਅਦ ਭਗਵਾਨ ਜਗਨਨਾਥ, ਬਲਭਦਰ ਅਤੇ ਦੇਵੀ ਸੁਭਦਰਾ ਦੇ ਜਨਤਕ ਦਰਸ਼ਨ ਰੋਕ ਦਿੱਤੇ ਗਏ ਸਨ। ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਰਾਜਪਾਲ ਡਾ. ਹਰੀ ਬਾਬੂ ਕੰਭਮਪਤੀ ਨੇ ਵਿਸ਼ਵ ਪ੍ਰਸਿੱਧ ਸਾਲਾਨਾ ਰੱਥ ਯਾਤਰਾ ਦੇ ਮੌਕੇ ’ਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਤੇ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਮਾਂਝੀ ਨੇ ਕਿਹਾ ਕਿ ਰੱਥ ਯਾਤਰਾ ਵਿਚ ਵਿਸ਼ਵਾਸ ਅਤੇ ਸ਼ਰਧਾ ਨਾਲ ਸ਼ਾਮਿਲ ਹੋਵੋ, ਰੱਥ ’ਤੇ ਮਹਾਪ੍ਰਭੂ ਦੇ ਬ੍ਰਹਮ ਦਰਸ਼ਨ ਕਰੋ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ।  ਇਸ ਰੱਥ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਲਈ ਏ.ਆਈ. ’ਤੇ ਆਧਾਰਿਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ