ਦਵਿੰਦਰ ਬੰਬੀਹਾ ਗੈਂਗ ਨੇ ਲਈ ਭਗਵਾਨਪੁਰੀਆ ਦੀ ਮਾਂ ਦੇ ਕਤਲ ਦੀ ਜ਼ਿੰਮੇਵਾਰੀ

ਬਟਾਲਾ, (ਗੁਰਦਾਸਪੁਰ), 27 ਜੂਨ- ਬੀਤੀ ਰਾਤ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਨੇ ਲਈ ਹੈ। ਉਸ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਇਸ ਦੀ ਜ਼ਿੰਮੇਵਾਰੀ ਲਈ ਗਈ, ਹਾਲਾਂਕਿ ਉਨ੍ਹਾਂ ਵਲੋਂ ਪੋਸਟ ਵਿਚ ਗੱਡੀ ’ਚ ਸਵਾਰ ਕਰਨਵੀਰ ਸਿੰਘ ਨੂੰ ਕਤਲ ਦਾ ਮੁੱਖ ਕਾਰਨ ਦੱਸਿਆ ਹੈ। ਜ਼ਿੰਮੇਵਾਰੀ ਲੈਣ ਵਾਲਿਆਂ ਵਿਚ ਪ੍ਰਭੂ ਦਾਸੂਵਾਲ ਤੇ ਕੌਸ਼ਲ ਚੌਧਰੀ ਦੇ ਨਾਂਅ ਸਾਹਮਣੇ ਆਏ ਹਨ।