ਆਈ.ਪੀ.ਐਸ. ਅਧਿਕਾਰੀ ਪਰਾਗ ਜੈਨ ਹੋਣਗੇ ਰਾਅ ਦੇ ਨਵੇਂ ਮੁਖੀ
.jpeg)
ਨਵੀਂ ਦਿੱਲੀ, 28 ਜੂਨ- ਕੇਂਦਰ ਨੇ ਪੰਜਾਬ ਕੇਡਰ ਦੇ 1989 ਬੈਚ ਦੇ ਆਈ.ਪੀ.ਐਸ. ਅਧਿਕਾਰੀ ਪਰਾਗ ਜੈਨ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਹ ਰਵੀ ਸਿਨਹਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਮੌਜੂਦਾ ਕਾਰਜਕਾਲ 30 ਜੂਨ ਨੂੰ ਖ਼ਤਮ ਹੋ ਰਿਹਾ ਹੈ। ਜੈਨ 1 ਜੁਲਾਈ, 2025 ਨੂੰ ਦੋ ਸਾਲਾਂ ਦੇ ਨਿਸ਼ਚਿਤ ਕਾਰਜਕਾਲ ਲਈ ਅਹੁਦਾ ਸੰਭਾਲਣਗੇ।