ਸ਼ੇਫਾਲੀ ਜਰੀਵਾਲਾ ਦੀ ਮ੍ਰਿਤਕ ਦੇਹ ਰਿਹਾਇਸ਼ 'ਤੇ ਪੁੱਜੀ

ਮਹਾਰਾਸ਼ਟਰ, 28 ਜੂਨ-ਅਭਿਨੇਤਰੀ-ਮਾਡਲ ਸ਼ੇਫਾਲੀ ਜਰੀਵਾਲਾ ਦੀ ਦੇਹ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਗਈ ਹੈ। ਸ਼ੇਫਾਲੀ ਜਰੀਵਾਲਾ ਦਾ ਪੋਸਟਮਾਰਟਮ ਵੀ ਹੋ ਗਿਆ ਹੈ। ਪੋਸਟਮਾਰਟਮ ਰਾਜ ਸਰਕਾਰ ਦੇ ਡਾਕਟਰ ਦੁਆਰਾ ਕੀਤਾ ਗਿਆ ਸੀ। ਡਾਕਟਰਾਂ ਨੇ ਆਪਣੀ ਰਾਏ ਰਾਖਵੀਂ ਰੱਖੀ ਹੈ। ਮੌਤ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਨਗਰ ਨਿਗਮ ਗ੍ਰੇਟਰ ਮੁੰਬਈ ਨੇ ਇਹ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਸ਼ੇਫਾਲੀ ਦੀ ਲਾਸ਼ ਨੂੰ ਕੂਪਰ ਹਸਪਤਾਲ ਤੋਂ ਉਨ੍ਹਾਂ ਦੇ ਘਰ ਲਿਜਾਇਆ ਗਿਆ ਹੈ।