ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਹੋਇਆ ਅੰਤਿਮ ਸੰਸਕਾਰ

ਮੁੰਬਈ, 28 ਜੂਨ-ਆਪਣੇ ਮਸ਼ਹੂਰ ਗੀਤ 'ਕਾਂਟਾ ਲਗਾ' ਲਈ ਜਾਣੀ ਜਾਂਦੀ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਅੰਤਿਮ ਸੰਸਕਾਰ ਸ਼ਨੀਵਾਰ ਸ਼ਾਮ ਨੂੰ ਇਕ ਸ਼ਮਸ਼ਾਨਘਾਟ ਵਿਚ ਉਸਦੇ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿਚ ਕੀਤਾ ਗਿਆ। ਜਰੀਵਾਲਾ ਦਾ ਸ਼ੁੱਕਰਵਾਰ ਰਾਤ 42 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਕਈ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਹਾਲਾਂਕਿ ਉਸਦੀ ਮੌਤ ਦਾ ਅਧਿਕਾਰਤ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਅੰਤਿਮ ਸੰਸਕਾਰ ਜਰੀਵਾਲਾ ਦੇ ਅਦਾਕਾਰ-ਪਤੀ ਪਰਾਗ ਤਿਆਗੀ, ਉਸਦੇ ਪਿਤਾ ਸਤੀਸ਼ ਜਰੀਵਾਲਾ ਅਤੇ ਛੋਟੀ ਭੈਣ ਸ਼ਿਵਾਨੀ ਜਰੀਵਾਲਾ ਦੁਆਰਾ ਕੀਤਾ ਗਿਆ। ਮੀਕਾ ਸਿੰਘ, ਵਿਕਾਸ ਗੁਪਤਾ, ਸ਼ਹਿਨਾਜ਼ ਗਿੱਲ, ਭਕਤਿਆਰ ਈਰਾਨੀ, ਐਸ਼ਵਰਿਆ ਸਖੁਜਾ ਅਤੇ ਅਸ਼ੋਕ ਪੰਡਿਤ ਸਮੇਤ ਇੰਡਸਟਰੀ ਦੇ ਕਈ ਦੋਸਤ ਮੌਜੂਦ ਸਨ।