ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਭਾਂਸ਼ੂ ਸ਼ੁਕਲਾ ਨਾਲ ਵੀਡੀਓ ਕਾਲ 'ਤੇ ਕੀਤੀ ਗੱਲਬਾਤ

ਨਵੀਂ ਦਿੱਲੀ, 28 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਮੌਜੂਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਮੇਂ ਸਿਰਫ਼ ਅਸੀਂ ਦੋਵੇਂ ਹੀ ਗੱਲ ਕਰ ਰਹੇ ਹਾਂ ਪਰ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਵੀ ਨਾਲ ਹਨ। ਮੈਂ ਤੁਹਾਨੂੰ ਪੁਲਾੜ ਵਿਚ ਆਪਣਾ ਝੰਡਾ ਲਹਿਰਾਉਣ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਮੌਕੇ ਸ਼ੁਭਾਂਸ਼ੂ ਨੇ ਕਿਹਾ ਕਿ ਪੂਰੀ ਯਾਤਰਾ ਦੌਰਾਨ ਬਹੁਤ ਕੁਝ ਸਿੱਖਿਆ ਹੈ। ਇਹ ਪੂਰੇ ਦੇਸ਼ ਦੀ ਸਮੂਹਿਕ ਪ੍ਰਾਪਤੀ ਹੈ। ਮੈਂ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਵੀ ਸਖ਼ਤ ਮਿਹਨਤ ਕਰੋਗੇ ਤਾਂ ਦੇਸ਼ ਦਾ ਭਵਿੱਖ ਵਧੀਆ ਹੋਵੇਗਾ।