ਸਾਬਕਾ ਐੱਮ.ਐੱਲ.ਏ ਕਲੇਰ, ਚੰਦ ਸਿੰਘ ਡੱਲਾ ਹੋਰ ਦਾਖਾ ਪੁਲਿਸ ਦੀ ਹਿਰਾਸਤ ’ਚ

ਮੁੱਲਾਂਪੁਰ ਦਾਖਾ, (ਲੁਧਿਆਣਾ), 2 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਐੱਸ.ਆਰ. ਕਲੇਰ ਸਾਬਕਾ ਐੱਮ.ਐੱਲ.ਏ. ਜਗਰਾਉਂ ਜਿਉਂ ਹੀ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਕਾਫਲੇ ਦੇ ਰੂਪ ’ਚ ਜਗਰਾਉਂ ਤੋਂ ਮੋਹਾਲੀ ਵੱਲ ਨਿਕਲੇ ਤਾਂ ਦਾਖਾ ਪੁੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ. ਦੀ ਪੁਲਿਸ ਪਾਰਟੀ ਵਲੋਂ ਨਾਕਾ ਲਗਾ ਕੇ ਨੈਸ਼ਨਲ ਹਾਈਵੇ ਬੱਦੋਵਾਲ (ਲੁਧਿ:) ਨੇੜੇ ਰੋਕ ਲਿਆ ਗਿਆ। ਪੁਲਿਸ ਧੱਕੇਸ਼ਾਹੀ ਦਾ ਵਿਰੋਧ, ਪੁਲਿਸ ਨਾਲ ਤਿੱਖੀ ਬਹਿਸਬਾਜ਼ੀ ਬਾਅਦ ਸਾਬਕਾ ਵਿਧਾਇਕ ਐੱਸ.ਆਰ ਕਲੇਰ ਆਪਣੇ ਸਮਰਥਕਾਂ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਹੋਰ ਸਾਥੀਆਂ ਨੂੰ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ, ਡੀ.ਐੱਸ.ਪੀ (ਡੀ) ਗੋਪਾਲ ਕ੍ਰਿਸ਼ਨ ਦੇ ਆਦੇਸ਼ਾਂ ਨਾਲ ਥਾਣਾ ਦਾਖਾ ਐੱਸ.ਐੱਚ.ਓ ਹਮਰਾਜ ਸਿੰਘ ਚੀਮਾ ਦੀ ਪੁਲਿਸ ਪਾਰਟੀ ਹਿਰਾਸਤ ਵਿਚ ਲੈ ਲਿਆ ਗਿਆ।