ਕਰੋੜਾਂ ਦੀ ਹੈਰੋਇਨ ਤੇ ਆਈਸ ਸਣੇ 5 ਕਾਬੂ

ਫ਼ਿਰੋਜ਼ਪੁਰ, 2 ਜੁਲਾਈ (ਗੁਰਿੰਦਰ ਸਿੰਘ)- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਦੇ 3 ਵੱਖ ਵੱਖ ਮਾਮਲਿਆਂ ਵਿਚ 5 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਕਿਲੋ 774 ਗ੍ਰਾਮ ਹੈਰੋਇਨ, 400 ਗ੍ਰਾਮ ਆਈਸ, ਕਾਰ, ਮੋਟਰਸਾਈਕਲ ਤੇ 5 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਈਸ ਨਾਲ ਫੜ੍ਹੇ ਗਏ ਦੋਸ਼ੀ ਥਾਣਾ ਸਾਂਭਾ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੇ ਸਨ।