ਬਿਕਰਮ ਸਿੰਘ ਮਜੀਠੀਆ ਦੀ ਰਿਮਾਂਡ 'ਤੇ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਵੱਡਾ ਬਿਆਨ

ਚੰਡੀਗੜ੍ਹ, 2 ਜੁਲਾਈ-ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਦਾਲਤ ਵਿਖੇ ਅੱਜ ਸੁਣਵਾਈ ਮੌਕੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਮਜੀਠੀਆ ਦਾ ਵਾਧੂ ਰਿਮਾਂਡ ਮੰਗਦਿਆਂ ਇਹ ਦਲੀਲ ਰੱਖੀ ਹੈ ਕਿ ਉਨ੍ਹਾਂ ਯੂ.ਪੀ. ਦੇ ਗੋਰਖਪੁਰ ਵਿਖੇ ਤਲਾਸ਼ੀ ਲੈਣ ਲਈ ਬਿਕਰਮ ਸਿੰਘ ਮਜੀਠੀਆ ਨੂੰ ਨਾਲ ਲਿਜਾਣਾ ਹੈ।