JALANDHAR WEATHER

ਪਰਿਵਾਰ ਨੇ ਇਨਸਾਫ ਲਈ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ਕੀਤਾ ਜਾਮ

ਗੋਲੂ ਕਾ ਮੋੜ, 2 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਸਥਾਨਕ ਕਸਬਾ ਗੋਲੂ ਕਾ ਮੋੜ ਵਾਸੀ ਕਸ਼ਮੀਰ ਲਾਲ ਦੀ ਬੇਟੀ ਸੁਰਜੀਤ ਕੌਰ ਪਿੰਡ ਭਾਟੇ ਵਿਆਹੀ ਹੋਈ ਸੀ। ਸਹੁਰਿਆਂ ਦੇ ਤਸੀਹਿਆਂ ਤੋਂ ਦੁਖੀ ਹੋਈ ਸੁਰਜੀਤ ਕੌਰ ਨੇ ਆਪਣੇ ਉੱਪਰ ਤੇਲ ਪਾ ਕੇ ਅੱਗ ਲਗਾ ਲਈ ਅਤੇ ਸੁਰਜੀਤ ਕੌਰ ਨੇ ਦੋ ਦਿਨ ਚੱਲੇ ਇਲਾਜ ਤੋਂ ਬਾਅਦ ਸੀ.ਐਮ.ਸੀ ਹਸਪਤਾਲ ਲਧਿਆਣਾ ਵਿਖੇ ਦਮ ਤੋੜ ਦਿੱਤਾ। ਗੁਰੂਹਰਸਹਾਏ ਦੀ ਪੁਲਿਸ ਨੇ ਸੁਰਜੀਤ ਕੌਰ ਦੇ ਪਤੀ ਬਲਜੀਤ ਸਿੰਘ ਪੁੱਤਰ ਸ਼ੇਰ ਚੰਦ ਪਿੰਡ ਕੁਤਬਗੜ੍ਹ ਭਾਟਾ ਥਾਣਾ ਗੁਰੂਹਰਸਹਾਏ ਉਤੇ ਮੁਕੱਦਮਾ ਦਰਜ ਕਰ ਲਿਆ ਹੈ ਪਰ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰ ਦੇ ਨਾਲ ਸਮੂਹ ਪਿੰਡ ਵਾਸੀਆਂ ਨੇ ਗੋਲੂ ਕਾ ਮੌੜ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ਜਾਮ ਕਰ ਦਿੱਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ