ਮੁੰਬਈ ਤੋਂ ਪਹਿਲੀ ਉਡਾਣ ਆਦਮਪੁਰ ਪੁੱਜੀ

ਜਲੰਧਰ, 2 ਜੁਲਾਈ-ਏਅਰਲਾਈਨ ਕੰਪਨੀ ਇੰਡੀਗੋ ਨੇ ਅੱਜ ਤੋਂ ਆਦਮਪੁਰ ਅਤੇ ਮੁੰਬਈ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਅੱਜ ਯਾਤਰੀ ਮੁੰਬਈ ਤੋਂ ਆਦਮਪੁਰ ਹਵਾਈ ਅੱਡੇ 'ਤੇ ਪਹੁੰਚੇ ਜਿਥੇ ਉਨ੍ਹਾਂ ਨੇ ਇਸ ਉਡਾਣ ਦੀ ਬਹੁਤ ਪ੍ਰਸ਼ੰਸਾ ਕੀਤੀ। ਇਸ ਦੌਰਾਨ ਯਾਤਰੀਆਂ ਨੇ ਕਿਹਾ ਕਿ 5500 ਰੁਪਏ ਦੀ ਟਿਕਟ 'ਤੇ ਇਹ ਯਾਤਰਾ 2 ਘੰਟੇ ਦੀ ਹੈ। ਦੱਸ ਦਈਏ ਕਿ ਅੱਜ ਮੁੰਬਈ ਤੋਂ ਉਡਾਣ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਭਰੀ ਗਈ ਅਤੇ 3.15 ਵਜੇ ਆਦਮਪੁਰ ਪਹੁੰਚੀ। ਯਾਤਰੀਆਂ ਦਾ ਮੰਨਣਾ ਸੀ ਕਿ ਇਹ ਨਵੀਂ ਹਵਾਈ ਸੇਵਾ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਕ ਬਹੁਤ ਮਹੱਤਵਪੂਰਨ ਅਤੇ ਬਹੁਤ ਉਡੀਕਿਆ ਜਾਣ ਵਾਲਾ ਕਦਮ ਹੈ।