ਸੜਕ ਹਾਦਸੇ 'ਚ 1 ਨੌਜਵਾਨ ਦੀ ਮੌਤ, ਦੂਜਾ ਜ਼ਖਮੀ

ਲਹਿਰਾਗਾਗਾ, 2 ਜੁਲਾਈ (ਅਸ਼ੋਕ ਗਰਗ, ਮਦਨ ਸ਼ਰਮਾ)-ਲਹਿਰਾਗਾਗਾ-ਜਾਖਲ ਮੁੱਖ ਮਾਰਗ 'ਤੇ ਪੈਂਦੇ ਪਿੰਡ ਚੋਟੀਆਂ ਵਿਖੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਦੋਂਕਿ ਉਸ ਦਾ ਭਾਣਜਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਪੁਲਿਸ ਚੌਕੀ ਚੋਟੀਆਂ ਦੇ ਇੰਚਾਰਜ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਕਾਰ ਜਾਖਲ ਤੋਂ ਲਹਿਰਾ ਵੱਲ ਨੂੰ ਆ ਰਹੀ ਸੀ। ਜਦੋਂ ਕਾਰ ਚੋਟੀਆਂ ਕੋਲ ਪਹੁੰਚੀ ਤਾਂ ਉਸ ਸਮੇਂ ਮੋਟਰਸਾਈਕਲ ਸਵਾਰ ਸਾਗਰ ਸਿੰਘ 30 ਸਾਲ ਪਿੰਡ ਉਭਾ, ਥਾਣਾ ਜੋਗਾ, ਜ਼ਿਲ੍ਹਾ ਮਾਨਸਾ ਜੋ ਕਿ ਚੋਟੀਆਂ ਬਿਜਲੀ ਗਰਿੱਡ ਕੋਲ ਸੜਕ ਉੱਤੇ ਚੜ੍ਹਨ ਲੱਗਾ ਤਾਂ ਕਾਰ ਦੀ ਲਪੇਟ ਵਿਚ ਆ ਗਿਆ। ਕਾਰ ਇਸ ਦੇ ਮੋਟਰਸਾਈਕਲ ਨੂੰ ਕਾਫੀ ਦੂਰ ਤੱਕ ਘੜੀਸ ਕੇ ਲੈ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਮ੍ਰਿਤਕ ਸਾਗਰ ਸਿੰਘ ਦਾ ਭਾਣਜਾ ਹਰਮਨ ਸਿੰਘ ਪੁੱਤਰ ਹਰਦੀਪ ਸਿੰਘ 18 ਸਾਲ ਚੂੜਲ ਕਲਾਂ ਜ਼ਖਮੀ ਹੋ ਗਿਆ।